ਚੰਡੀਗੜ੍ਹ-ਬਾਦਲ ਸਰਕਾਰ ਵਲੋਂ ਪੰਜਾਬ ਵਿਚ ਮਾਈ ਭਾਗੋ ਵਿਦਿਆ ਸਕੀਮ ਦੇ ਤਹਿਤ ਸਕੂਲਾਂ ਵਿਚ ਗਰੀਬ ਬੱਚਿਆਂ ਨੂੰ ਸਾਈਕਲਾਂ ਖਰੀਦਣ ਦੇ ਮਾਮਲੇ ਵਿਚ ਘੁਟਾਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਵਲੋਂ ਡੇਢ ਲੱਖ ਸਾਈਕਲਾਂ ਖਰੀਦਣ ਦੇ ਮਾਮਲੇ ਵਿਚ ਨੌ ਕਰੋੜ ਰੁਪਏ ਦੇ ਘੁਟਾਲੇ ਦੀ ਗੱਲ ਕਹੀ ਗਈ ਹੈ।
ਇਸ ਸਕੀਮ ਦੇ ਤਹਿਤ ਸਾਈਕਲਾਂ ਇਕ ਲੋਕਹਿੱਤ ਪਟੀਸ਼ਨ ਦੇ ਜ਼ਰੀਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਕ ਸਾਈਕਲਾਂ ਕੀਮਤ ਤੋਂ ਵਧੇਰੇ ਮੁੱਲ ਦੇ ਕੇ ਖਰੀਦੀਆਂ ਗਈਆਂ ਹਨ। ਹਾਈਕੋਰਟ ਦੇ ਜਸਟਿਸ ਐਮਐਮ ਕੁਮਾਰ ਅਤੇ ਜਸਟਿਸ ਏਕੇ ਮਿੱਤਲ ਦੀ ਬੈਂਚ ਵਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਕੰਟ੍ਰੋਲਰ ਆਫ਼ ਸਪੋਰਟਸ ਤੇ ਡੀਜੀਪੀ ਨੂੰ ਮਾਰਚ 26 ਦਾ ਨੋਟਿਸ ਦਿੱਤਾ ਗਿਆ ਹੈ। ਇਹ ਪਟੀਸ਼ਨ ਅੰਮ੍ਰਿਤਸਰ ਦੇ ਐਸਸੀ ਅਗਰਵਾਲ ਵਲੋਂ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਇਹ ਡੇਢ ਲੱਖ ਸਾਈਕਲਾਂ 41 ਕਰੋੜ ਰੁਪਏ ਵਿਚ ਖਰੀਦਿਆਂ ਗਈਆਂ ਅਤੇ ਇਸ ਖਰੀਦ ਦੌਰਾਨ 9 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ। ਨਾਲ ਹੀ ਪਟੀਸ਼ਨ ਵਿਚ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਕਿ ਬਾਦਲ ਸਰਕਾਰ ਵਲੋਂ ਇਹ ਸਾਈਕਲਾਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਕੁਝ ਹੀ ਸਮਾਂ ਪਹਿਲਾਂ ਸਿਆਸੀ ਫਾਇਦਾ ਚੁੱਕਣ ਦੇ ਮਕਸਦ ਨਾਲ ਵੰਡੀਆਂ ਗਈਆਂ।
ਅਗਰਵਾਲ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਇਹ ਸਾਈਕਲਾਂ ਪ੍ਰਤੀ ਸਾਈਕਲ ਦੇ ਆਧਾਰ ‘ਤੇ 512 ਰੁਪਏ ਮੰਗੀਆਂ ਖਰੀਦੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਵਲੋਂ 20 ਇੰਚ ਦੀ ਸਾਈਕਲ 2650 ਰੁਪਏ ਅਤੇ 22 ਇੰਚ ਦੀ ਸਾਈਕਲ 2750 ਰੁਪਏ ਪ੍ਰਤੀ ਸਾਈਕਲ ਦੇ ਹਿਸਾਬ ਨਾਲ ਖਰੀਦੀ ਗਈ। ਇਹੋ ਜਿਹੀ ਹੀ ਸਕੀਮ ਦੇ ਤਹਿਤ ਹਰਿਆਣਾ ਸਰਕਾਰ ਵਲੋਂ 2138 ਰੁਪਏ ਪ੍ਰਤੀ ਸਾਈਕਲ ਦੇ ਹਿਸਾਬ ਨਾਲ ਖਰੀਦਾਰੀ ਕੀਤੀ ਗਈ।