ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ)-ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਚੋਣ ਅਫ਼ਸਰ ਸ: ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਨਿਰਪੱਖ ਅਤੇ ਭੈਅਮੁਕਤ ਵਾਤਾਵਰਣ ਵਿਚ ਚੋਣਾਂ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਫੋਰਸ, ਆਰਮਡ ਪੁਲਿਸ ਦੀ ਤੈਨਾਤੀ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦਸਤਿਆਂ ਵੱਲੋਂ ਜ਼ਿਲ੍ਹੇ ਵਿਚ ਫਲੈਗ ਮਾਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਚੋਣਾਂ ਮੋਕੇ 200 ਤੋਂ ਵਧੇਰੇ ਵੀਡੀਓ ਟੀਮਾਂ ਤੈਨਾਤ ਰਹਿਣਗੀਆਂ ਜੋ ਕਿ ਹਰ ਘਟਨਾ ‘ਤੇ ਕੈਮਰੇ ਦੀ ਅੱਖ ਨਾਲ ਨਜ਼ਰ ਰੱਖਣਗੀਆ। ਪੋਿਲੰਗ ਸਟੇਸ਼ਨਾਂ ‘ਤੇ ਭਾਰਤ ਸਰਕਾਰ ਦੇ ਅਫ਼ਸਰਾਂ ਵਿਚੋਂ ਚੁਣੇ ਹੋਏ ਮਾਈਕ੍ਰੋ ਅਬਜਰਵਰ ਤਾਇਨਾਤ ਕੀਤੇ ਜਾਣਗੇ। ਇਸੇ ਤਰਾਂ ਵੇਬ ਕੈਮਰਿਆਂ ਦੀ ਵਰਤੋਂ ਰਾਹੀਂ ਇੰਟਰਨੈਟ ਰਾਹੀਂ ਵੀ ਚੋਣਾਂ ਦੀ ਮੋਨੀਟਰਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਬਿਨ੍ਹਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ।