ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਇਹ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਬਦਕਿਸਮਤੀ ਰਹੀ ਹੈ ਕਿ ਅਕਾਲੀ-ਭਾਜਪਾ ਸਰਕਾਰ ਬਣਨ ਦੇ ਬਾਵਜੂਦ ਵਿਧਾਇਕ ਅਕਾਲੀ-ਭਾਜਪਾ ਦਾ ਨਹੀਂ ਬਣਿਆ ਜਿਸ ਨਾਲ ਇਲਾਕੇ ਦਾ ਵਿਕਾਸ ਨਹੀਂ ਹੋ ਸਕਿਆ। ਜੋ ਵਿਧਾਇਕ ਬਣਿਆ ਉਸਨੇ ਵਿਕਾਸ ਕੰਮ ਤਾਂ ਕੀ ਕਰਵਾਉਣੇ ਸਨ ਉਹ ਚੋਣਾਂ ਮਗਰੋਂ ਵਿਖਾਈ ਵੀ ਨਹੀਂ ਦਿੱਤਾ। ਇਸ ਲਈ ਲੋਕ ਪਹਿਲਾ ਕੀਤੀ ਗਲਤੀ ਨੂੰ ਦੁਬਾਰਾ ਨਾ ਦੁਹਰਾਉਣ ਤੇ ਆਪਣਾ ਇੱਕ-ਇੱਕ ਕੀਮਤੀ ਵੋਟ ਸ.ਕੰਵਰਜੀਤ ਸਿੰਘ ਰੋਜੀ ਬਰਕੰਦੀ ਨੂੰ ਦੇ ਕੇ ਸਾਥ ਦੇਣ। ਇਹ ਪ੍ਰਗਟਾਵਾ ਜਥੇ.ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ ਨੇ ਭੰਗੇਵਾਲਾ, ਮਾਨ ਸਿੰਘ ਵਾਲਾ, ਮੁਕੰਦ ਸਿੰਘ ਵਾਲਾ, ਜਗਤ ਸਿੰਘ ਵਾਲਾ, ਕਾਨਿਆਂਵਾਲੀ, ਸ਼ਿਵਪੁਰ ਕੁੱਕਰੀਆ ਆਦਿ ਪਿੰਡਾਂ ਵਿਚ ਸ.ਰੋਜੀ ਬਰਕੰਦੀ ਦੇ ਹੱਕ ’ਚ ਚੋਣ ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਦੇ ਵੱਡੇ ਇੱਕਠ ਕੋਲ ਕੀਤਾ। ਉਨ੍ਹਾਂ ਕਿਹਾ ਕਿ ਇਹ ਲੋਕਾਂ ਵੱਲੋਂ ਪਹਿਲਾਂ ਕੀਤੀ ਗਈ ਗਲਤੀ ਦਾ ਹੀ ਨਤੀਜਾ ਰਿਹਾ ਹੈ ਕਿ ਵਿਧਾਇਕ ਦੇ ਕੋਟੇ ਵਿਚ ਹਰ ਸਾਲ 25 ਕਿਲੋਮੀਟਰ ਸੜਕ ਬਣਾਉਣ ਦੇ ਕੋਟੇ ਦੇ ਹੁੰਦੇ ਹੋਇਆ ਵੀ ਸਾਨੂੰ ਪੰਜ ਸਾਲਾ ਵਿਚ 25 ਕਿਲੋਮੀਟਰ ਸੜਕ ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਅਕਾਲੀ-ਭਾਜਪਾ ਦਾ ਕੋਈ ਵਿਧਾਇਕ ਨਾ ਹੋਣ ਤੇ ਵੀ ਸ.ਰੋਜੀ ਨੇ ਲੋਕ ਭਲਾਈ ਦੇ ਬਹੁਤ ਕੰਮ ਕਰਵਾਏ ਇਸ ਲਈ ਇਸ ਵਾਰ ਸ.ਰੋਜੀ ਨੂੰ ਵਿਧਾਇਕ ਚੁਣ ਕੇ ਸਾਮਾਜਿਕ ਸੇਵਾ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਸ.ਰੋਜੀ ਬਰਕੰਦੀ ਨੇ ਕਿਹਾ ਕਿ ਲੋਕ ਉਨ੍ਹਾਂ ਦਾ ਸਾਥ ਦੇਣ ਤਾਂ ਉਹ ਇਲਾਕੇ ਦੇ ਵਿਕਾਸ ਲਈ ਕੋਈ ਕਮੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਲੋਕਾਂ ਵੱਲੋਂ ਮਿਲ ਰਹੇ ਪਿਆਰ, ਸਤਿਕਾਰ ਤੇ ਭਰਵੇਂ ਹੁੰਗਾਰੇ ਦੇ ਉਹ ਸਦਾ ਰਿਣੀ ਰਹਿਣਗੇ। ਇਸ ਮੌਕੇ ਚੇਅਰਮੈਨ ਜਗਮੋਹਨ ਸਿੰਘ ਫੱਤਣਵਾਲਾ, ਜਗਦੇਵ ਸਿੰਘ ਭੁੱਲਰ ਚੇਅਰਮੈਨ ਮਾਰਕੀਟ ਕਮੇਟੀ, ਜਥੇ.ਹੀਰਾ ਸਿੰਘ ਚੜੇਵਾਨ, ਮਨਜਿੰਦਰ ਸਿੰਘ ਬਿੱਟੂ ਸਰਕਲ ਪ੍ਰਧਾਨ, ਗੁਰਦੇਵ ਸਿੰਘ ਮੁਕੰਦ ਸਿੰਘ ਵਾਲਾ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਬਰਕੰਦੀ, ਪੱਪੀ ਥਾਂਦੇਵਾਲਾ, ਗਗਨਦੀਪ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ ਮੁਕੰਦ ਸਿੰਘ ਵਾਲਾ, ਸੁਖਦੇਵ ਸਿੰਘ ਸੰਧੂ ਲੁਬਾਣਿਆਂਵਾਲੀ, ਲਖਵੰਤ ਸਿੰਘ, ਸੁਰਿੰਦਰ ਸਿੰਘ ਭੰਗੇਵਾਲਾ, ਸਨੀ ਜੈਲਦਾਰ, ਜਗਰੂਪ ਸਿੰਘ, ਰਮਨਦੀਪ ਰਵੀ, ਸੁਰਿੰਦਰ ਸਿੰਘ ਪੰਚ, ਜਸਪ੍ਰੀਤ ਸਿੰਘ ਛਾਬੜਾ ਤੋਂ ਇਲਾਵਾ ਪਿੰਡਾਂ ਦੇ ਲੋਕ ਸ਼ਾਮਲ ਸਨ।