ਤਹਿਰਾਨ- ਈਰਾਨੀ ਪੁਲਿਸ ਨੇ ਖਿਡਾਉਣੇ ਵੇਚਣ ਵਾਲੀਆਂ ਉਨ੍ਹਾਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਹੈ ਜੋ ਕਿ ਬਾਰਬੀ ਡੌਲਜ਼ ਵੇਚ ਦੀਆਂ ਸਨ। ਈਰਾਨ ਵਿੱਚ ਪੱਛਮੀ ਸੰਸਕਰਿਤੀ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਇਹ ਕਦਮ ਉਠਾਏ ਗਏ ਹਨ। ਬਾਰਬੀ ਡਾਲਜ਼ ਨੂੰ ਜ਼ਬਤ ਵੀ ਕੀਤਾ ਗਿਆ ਹੈ।
ਈਰਾਨ ਵਿੱਚ 1979 ਵਿੱਚ ਹੋਈ ਇਸਲਾਮੀ ਕਰਾਂਤੀ ਤੋਂ ਬਾਅਦ ਇਸਲਾਮ ਨੂੰ ਮੰਨਣ ਵਾਲੇ ਲੋਕ ਪੱਛਮੀ ਸੰਸਕਰਿਤੀ ਦੇ ਪ੍ਰਭਾਵ ਵਾਲੀਆਂ ਚੀਜ਼ਾਂ ਦਾ ਵਿਰੋਧ ਕਰ ਰਹੇ ਹਨ। 1990 ਦੇ ਦਹਾਕਿਆਂ ਵਿੱਚ ਹੀ ਬਾਰਬੀ ਵੇਚਣ ਤੇ ਪਾਬੰਦੀ ਲਗਾਈ ਗਈ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਬਾਰਬੀਆਂ ਨੂੰ ਪੱਛਮੀ ਲਿਬਾਸ ਅਤੇ ਮਹਿਲਾਵਾਂ ਵਰਗਾ ਵਿਖਾਇਆ ਗਿਆ ਹੈ। ਸਰਕਾਰ ਵੱਲੋਂ ਲਗਾਈਆਂ ਗਈਆਂ ਬੰਦਸ਼ਾਂ ਦੇ ਬਾਵਜੂਦ ਨੌਜਵਾਨਾਂ ਵਿੱਚ ਪੱਛਮੀ ਸੰਸਕਰਿਤੀ ਪ੍ਰਤੀ ਕਾਫ਼ੀ ਲਗਾਅ ਹੈ। ਈਰਾਨ ਵਿੱਚ ਸਰਕਾਰੀ ਟੀਵੀ ਚੈਨਲ ਤੇ ਪੱਛਮੀ ਅਤੇ ਹਾਲੀਵੁੱਡ ਦੀਆਂ ਫਿਲਮਾਂ ਵਿਖਾਈਆਂ ਜਾਂਦੀਆਂ ਹਨ।