ਹੁਸ਼ਿਆਰਪੁਰ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ ਬਾਦਲ ਪਰੀਵਾਰ ਨੇ ਨਾਂ ਸਿਰਫ਼ ਟਰਾਂਸਪੋਰਟ ਤੇ ਹੀ ਕਬਜਾ ਕਰਕੇ ਲੋਕਾਂ ਦੇ ਹੱਕ ਮਾਰੇ ਹਨ ਸਗੋਂ ਕੇਬਲ ਚੈਨਲ ਤੇ ਵੀ ਮਨੋਪਲੀ ਬਣਾਈ ਹੋਈ ਹੈ। ਅੰਬਿਕਾ ਦਾ ਕਹਿਣਾ ਹੈ ਕਿ ਭਾਰੀ ਮਾਤਰਾ ਵਿੱਚ ਉਨ੍ਹਾਂ ਕੋਲ ਸ਼ਿਕਾਇਤਾਂ ਪਹੁੰਚੀਆਂ ਹਨ ਕਿ ਫਾਸਟ ਵੇ ਚੈਨਲ ਦੁਆਰਾ ਦੂਸਰੇ ਚੈਨਲਾਂ ਨੂੰ ਧਮਕੀਆਂ ਮਿਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਬ ਵਿੱਚ ਚੋਣਾਂ ਖਤਮ ਹੁੰਦਿਆਂ ਹੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਇਨ੍ਹਾਂ ਸ਼ਿਕਾਇਤਾਂ ਤੇ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ।
ਅੰਬਿਕਾ ਸੋਨੀ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਕੋਈ ਆਫ਼ਤ ਆਂਉਦੀ ਹੈ ਤਾਂ ਬਾਦਲ ਮਨਮੋਹਨ ਸਿੰਘ ਕੋਲ ਮੱਦਦ ਦੀ ਗੁਹਾਰ ਲਗਾਂਉਦੇ ਹਨ ਤੇ ਜਦੋਂ ਕਰੋੜਾਂ ਰੁਪੈ ਦੀਆਂ ਗਰਾਂਟਾਂ ਮਿਲ ਜਾਂਦੀਆਂ ਹਨ ਤਾ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਹਨ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਆ ਵਿਹਾਰ ਕਰ ਰਹੀ ਹੈ। ਕੇਂਦਰ ਤੋਂ ਮਿਲੀ ਧੰਨ ਰਾਸ਼ੀ ਨੂੰ ਬਾਦਲ ਨੇ ਸੰਗਤ ਦਰਸ਼ਨ ਤੇ ਖਰਚ ਕਰਕੇ ਭ੍ਰਿਸ਼ਟਾਚਾਰ ਨੂੰ ਵਧਾਇਆ ਹੈ।