ਪੈਰਿਸ, ( ਸੰਧੂ ) – ਹਲਕਾ ਘਨੌਰ ਤੋਂ ਵਿਧਾਨ ਸਭਾ ਲਈ ਅਜ਼ਾਦ ਉਮੀਦਵਾਰ ਤੌਰ ਤੇ ਚੋਣ ਲੜ ਰਹੇ,ਅੰਤਰਰਾਸ਼ਟਰੀ ਭਾਈ ਭਾਉਚਾਰਾ ਦੇ ਮੁਖੀ ਸ. ਬਲਵਿੰਦਰ ਸਿੰਘ ਸੈਫਦੀਪੁਰ ਜਿਹਨਾਂ ਨੇ ਹਰ ਸਮੇਂ ਲੋੜ ਪੈਣ ਤੇ ਲੋਕਾਂ ਨੂੰ ਬਿਨ੍ਹਾਂ ਭੇਦ ਭਾਵ ਤੋਂ ਸਮਰੱਥਾ ਮੁਤਾਬਕ ਸਹੁਲਤਾਂ ਮੁਹਾਈਆ ਕੀਤੀਆਂ ਹਨ।ਜਿਵੇਂ ਕਿ ਜਰੂਰਤ ਮੰਦਾਂ ਨੂੰ ਰਾਸ਼ਨ ਵੱਡਿਆ ਗਿਆ।ਬੇ ਸਹਾਰੇ ਲੋਕਾਂ ਨੂੰ ਸਹਾਰਾ ਦਿੰਦਾ ਰਹੇ।ਇਥੇ ਹੀ ਬੱਸ ਨਹੀ ਉਹਨਾਂ ਨੇ ਅਪਾਹਜ਼ ਬੱਚੀਆਂ ਲਈ ਕੇਂਦਰ ਸਥਾਪਤ ਕੀਤੇ, ਤੇ ਨਾਲੋ ਨਾਲ ਚੰਗੀ ਦੇਖਭਾਲ ਵੀ ਕੀਤੀ।ਪੰਜਾਬ ਦੀ ਨੌਜੁਆਨ ਪੀੜ੍ਹੀ ਜਿਹੜੀ ਦਿੱਨ ਬਦਿਨ ਨਸ਼ੇ ਵਿੱਚ ਗਰਕ ਹੋ ਰਹੀ ਹੈ।ਉਹਨਾਂ ਲਈ ਨਸ਼ਾ ਛਡਾਉ ਕੇਂਦਰ ਸਥਾਪਿੱਤ ਕਰਕੇ ਜੁਆਨ ਪੀੜ੍ਹੀ ਨੂੰ ਬਚਾਉਣ ਦੀ ਭਰਪੂਰ ਕੋਸ਼ਿਸ ਕੀਤੀ।ਹੜ੍ਹਾਂ ਦੋਰਾਨ ਹਜ਼ਾਰਾਂ ਹੀ ਲੋਕਾਂ ਨੂੰ ਇਹਨਾਂ ਨੇ ਰਾਸ਼ਨ ਵੰਡਿਆ।ਇਲਾਕੇ ਦੇ ਵੋਟਰਾਂ ਨੂੰ ਈਮਾਨਦਾਰ ਸੱਚਾ ਸੁੱਚਾ ਸ. ਬਲਵਿੰਦਰ ਸਿੰਘ ਸੈਫਦੀਪੁਰ ਜਿਹਾ ਉਮੀਦਵਾਰ ਹੀ ਅੱਗੇ ਲਿਆਉਣਾ ਚਾਹੀਦਾ ਹੈ।ਜਿਹੜਾ ਗਰਕ ਰਹੇ ਪੰਜਾਬ ਨੂੰ ਖੁਸ਼ਹਾਲ ਬਣਾ ਸਕੇ।ਉਹਨਾਂ ਗਰਕ ਕਰਨ ਵਾਲਿਆ ਨੂੰ ਨਹੀ।ਪ੍ਰੈਸ ਨੂੰ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਗੱਲਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਭਾਈ ਭਾਊਚਾਰਾ ਦੇ ਸਹਿਯੋਗੀ, ਸ. ਰਵਿੰਦਰ ਸਿੰਘ ਬਿੰਦਰ,ਸ.ਗੁਰਜੀਤ ਸਿੰਘ,ਸ. ਹਰਜਿੰਦਰ ਸਿੰਘ,ਸ. ਮਨਦੀਪ ਸਿੰਘ,ਸ. ਸੰਦੀਪ ਸਿੰਘ, ਸ. ਰਣਜੀਤ ਸਿੰਘ ਜੀ ਨੇ ਕੀਤਾ ਹੈ। ਇਥੇ ਇਹ ਦੱਸਣ ਯੋਗ ਹੈ ਕਿ ਸੈਫਦੀਪੁਰ ਦੀ ਚੋਣ ਮੁਹਿੰਮ ਨੂੰ ਸਫਲ ਬਣਾਉਣ ਲਈ ਸਵੀਡਨ ਤੋਂ ਸਘੇੜਾ ਬ੍ਰਦਰਜ਼ ਆਪਣਾ ਜੱਥਾ ਲੈਕੇ ਕੱਲ ਨੂੰ ਪੰਜਾਬ ਰਵਾਨਾ ਹੋ ਰਹੇ ਹਨ।
ਅਜ਼ਾਦ ਉਮੀਦਵਾਰ ਹਲਕਾ ਘਨੌਰ ਤੋਂ ਸ. ਬਲਵਿੰਦਰ ਸਿੰਘ ਸੈਫਦੀਪੁਰ ਨੂੰ ਸਵੀਡਨ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ
This entry was posted in ਅੰਤਰਰਾਸ਼ਟਰੀ.