ਵਾਸ਼ਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਓਬਾਮਾ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੇ ਵੀ ਉਹ ਸਰਕਾਰ ਵਿੱਚ ਸ਼ਾਮਿਲ ਨਹੀਂ ਹੋਵੇਗੀ। ਹਿਲਰੀ ਨੇ ਵਿਦੇਸ਼ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸਰਵਜਨਿਕ ਜੀਵਨ ਤੋਂ ਦੂਰ ਹੋਣ ਲਈ ਤਿਆਰ ਹੈ।
ਹਿਲਰੀ ਨੇ ਕਿਹਾ ਕਿ ਉਸ ਨੇ ਸੋਚਿਆ ਸੀ ਕਿ ਰਾਜਨੀਤੀ ਵਿੱਚ 20 ਸਾਲ ਸਰਗਰਮ ਰਹਿਣ ਤੋਂ ਬਾਅਦ ਮੈਂ ਇਹ ਸੋਚਾਂਗੀ ਕਿ ਮੈਂ ਕਿੰਨੀ ਥੱਕ ਗਈ ਹਾਂ। ਰਾਜਨੀਤੀ ਵਿੱਚ ਮੇਰੇ 20 ਸਾਲ ਪੂਰੇ ਹੋ ਗਏ ਹਨ ਅਤੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਇਹ ਢੁਕਵਾਂ ਸਮਾਂ ਹੈ। ਹਿਲਰੀ ਨੇ ਕਿਹਾ ਕਿ ਦੇਸ਼ ਵਿੱਚ ਹੋ ਰਹੇ ਅਗਾਮੀ ਚੁਣਾਵ ਤੋਂ ਇੱਕਦਮ ਵੱਖ ਹੋਣਾ ਥੋੜਾ ਅਜੀਬ ਲਗ ਰਿਹਾ ਹੈ, ਪਰ ਮੈਂ ਇਸ ਅਹਿਸਾਸ ਦਾ ਅਨੰਦ ਲੈ ਰਹੀ ਹਾਂ। ਵਿਦੇਸ਼ਮੰਤਰੀ ਨੇ ਕਿਹਾ ਕਿ ਰੀਪਬਲੀਕਨ ਪਾਰਟੀ ਵੱਲੋ ਸੰਭਾਵਿਤ ਉਮੀਦਵਾਰਾਂ ਦੀ ਬਹਿਸ ਵਿੱਚ ਵੀ ਉਸ ਨੇ ਕੋਈ ਦਿਲਚਸਪੀ ਨਹੀਂ ਵਿਖਾਈ।