ਫਰਾਂਸ, ( ਸੰਧੂ ) – ਦੁਨੀਆਂ ਵਿੱਚ ਆਈ ਮੰਦੀ ਦੀ ਮਾਰ ਨੇ ਫਰਾਂਸ ਵੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ।ਇਸ ਮਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੱਲ ਇਥੋਂ ਦੇ ਲੇਬਰ ਮਨਿਸਟਰ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਸਾਲ 2011 ਵਿੱਚ 1 ਲੱਖ 52 ਹਜ਼ਾਰ ਬੇਰੁਜ਼ਗਾਰ ਲੋਕਾਂ ਨੇ ਰੁਜ਼ਗਾਰ ਦਫਤਰ ਵਿੱਚ ਕੰਮ ਲੱਭਣ ਲਈ ਅਪਲਾਈ ਕੀਤਾ।ਪਿਛਲੇ ਸਾਲ ਦੇ ਦਸੰਬਰ ਦੇ ਮਹੀਨੇ ਨੂੰ ਕਾਲਾ ਕਰਾਰ ਦਿੰਦਿਆਂ ਦੱਸਿਆ ਕਿ ਇਸ ਮਹੀਨੇ 29700 ਲੋਕਾਂ ਨੇ ਰੁਜ਼ਗਾਰ ਦਫਤਰ ਵਿੱਚ ਕੰਮ ਲਈ ਅਪਲਾਈ ਕੀਤਾ।1999 ਤੋਂ ਬਾਅਦ ਫਰਾਂਸ ਵਿੱਚ ਪਹਿਲੀ ਵਾਰ ਪਿਛਲੇ ਸਾਲ ਵਿੱਚ 5.6 ਪ੍ਰਤੀਸ਼ਤ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।ਸਰਕਾਰੀ ਅੰਕੜਿਆਂ ਮੁਤਬਕ ਫਰਾਂਸ ਅਤੇ ਇਸ ਦੀਆਂ ਕਲੋਨੀਆਂ ਵਿੱਚ 28 ਲੱਖ 74 ਹਜ਼ਾਰ 500 ਬੇਰੁਜ਼ਗਾਰ ਲੋਕੀ ਰਹਿ ਰਹੇ ਹਨ।
ਪਿਛਲੇ ਸਾਲ ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੈਰਾਨੀ ਜਨਕ ਵਾਧਾ ਹੋਇਆ
This entry was posted in ਅੰਤਰਰਾਸ਼ਟਰੀ.