ਪੰਜਾਬ ਅਤੇ ਉਤਰਾਖੰਡ ਵਿਚ ਚੋਣ ਪ੍ਰਾਰ ਖ਼ਤਮ ਹੋ ਗਿਆ ਹੈ। ਸ਼ਨਿੱਚਰਵਾਰ ਤੱਕ ਪੰਜਾਬ ਅਤੇ ਉਤਰਾਖੰਡ ਵਿਚ ਵਿਧਾਨਸਭਾ ਚੋਣਾਂ ਲਈ ਲੋਕਾਂ ਦੀਆਂ ਮਜਮੇ ਅਤੇ ਰੈਲੀਆਂ ਚਲ ਰਹੀਆਂ ਸਨ ਪਰ ਹੁਣ ਉਥੇ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ।
ਪੰਜਾਬ ਵਿਚ ਕੁੱਲ 117 ਸੀਟਾਂ ਹਨ ਅਤੇ 1,078 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਥੇ ਵੋਟਰਾਂ ਦੀ ਗਿਣਤੀ 1,76,83,559 ਹੈ। ਇਥੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚ ਅਹਿਮ ਮੁਕਾਬਲੇ ਦੀ ਆਸ ਕੀਤੀ ਜਾ ਰਹੀ ਹੈ। ਪਰੰਤੂ ਪਰਕਾਸ਼ ਸਿੰਘ ਬਾਦਲ ਤੋਂ ਖ਼ਫ਼ਾ ਉਸਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵਲੋਂ ਬਣਾਈ ਗਈ ਪਾਰਟੀ ਇਸ ਵਾਰ ਚੋਣ ਨਤੀਜਿਆਂ ‘ਤੇ ਅਸਰ ਪਾ ਸਕਦੀ ਹੈ। ਪੰਜਾਬ ਵਿਚ ਮੁੱਖ ਉਮੀਦਵਾਰਾਂ ਚੋਂ ਅਕਾਲੀ ਦਲ ਦੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ । ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ, ਰਾਜਿੰਦਰ ਕੌਰ ਭੱਠਲ ਅਤੇ ਰਣਇੰਦਰ ਸਿੰਘ ਦੇ ਨਾਮ ਸ਼ਾਮਲ ਹਨ ਅਤੇ ਪੀਪੀਪੀ ਵਲੋਂ ਮਨਪ੍ਰੀਤ ਸਿੰਘ ਬਾਦਲ।
ਉਤਰਾਖੰਡ ਵਿਚ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਕਾਰ ਹੈ।