ਬੰਗਲੌਰ- ਕਰਨਾਟਕ ਵਿਧਾਨ ਸੱਭਾ ਵਿੱਚ ਬੀਜੇਪੀ ਦੇ ਮੰਤਰੀਆਂ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਵਿਧਾਨ ਸੱਭਾ ਦੀ ਕਾਰਵਾਈ ਦੌਰਾਨ ਬੀਜੇਪੀ ਦੇ ਦੋ ਮੰਤਰੀ ਮੋਬਾਇਲ ਤੇ ਪਾਰਨ ਫ਼ਿਲਮ ਵੇਖਦੇ ਧਰੇ ਗਏ ਹਨ।
ਕਰਨਾਟਕ ਸਰਕਾਰ ਵਿੱਚ ਬੀਜੇਪੀ ਦੇ ਦੋ ਮੰਤਰੀ ਸਹਿਕਾਰਤਾ ਮੰਤਰੀ ਲਕਸ਼ਮਣ ਸਵਾੜੀ ਅਤੇ ਮਹਿਲਾ ਅਤੇ ਬਾਲ ਕਲਿਆਣ ਮੰਤਰੀ ਸੀਸੀ ਪਾਟਿਲ ਤੇ ਵਿਧਾਨ ਸੱਭਾ ਦੀ ਕਾਰਵਾਈ ਦੌਰਾਨ ਪਾਰਨ ਫ਼ਿਲਮ ਵੇਖਣ ਦਾ ਅਰੋਪ ਲਗਿਆ ਹੈ। ਕਰਨਾਟਕਾ ਦੇ ਲੋਕਲ ਟੀਵੀ ਚੈਨਲਾਂ ਨੇ ਸਾਵੜੀ ਨੂੰ ਮੋਬਾਇਲ ਤੇ ਪਾਰਨ ਫ਼ਿਲਮ ਵੇਖਦੇ ਵਿਖਾਇਆ ਗਿਆ ਹੈ। ਬੀਜੇਪੀ ਹਾਈਕਮਾਨ ਨੇ ਮੰਤਰੀਆਂ ਦੀ ਇਸ ਕਰਤੂਤ ਤੇ ਉਨ੍ਹਾਂ ਨੂੰ ਤੁਰੰਤ ਅਸਤੀਫ਼ੇ ਦੇਣ ਲਈ ਕਿਹਾ ਗਿਆ ਹੈ।
ਰਾਜ ਵਿਧਾਨ ਸੱਭਾ ਵਿੱਚ ਮੰਗਲਵਾਰ ਨੂੰ ਬੀਜਾਪੁਰ ਜਿਲ੍ਹੇ ਵਿੱਚ ਪਾਕਿਸਤਾਨੀ ਝੰਡਾ ਫਹਿਰਾਏ ਜਾਣ ਕਰਕੇ ਜੋਰਦਾਰ ਬਹਿਸ ਚੱਲ ਰਹੀ ਸੀ। ਬਹਿਸ ਦੌਰਾਨ ਸਾਵੜੀ ਆਪਣੇ ਹੱਥ ਵਿੱਚ ਮੋਬਾਇਲ ਫ਼ੋਨ ਪਕੜ ਕੇ ਬੈਠੇ ਹਨ ਅਤੇ ਉਸ ਉਪਰ ਪਾਰਨ ਫ਼ਿਲਮ ਚੱਲ ਰਹੀ ਸੀ। ਉਨ੍ਹਾਂ ਦੇ ਕੋਲ ਬੈਠੇ ਸੀਸੀ ਪਾਟਿਲ ਵੀ ਮੋਬਾਇਲ ਤੇ ਨਜ਼ਰਾਂ ਟਿਕਾਈ ਬੈਠੇ ਹਨ। ਸਾਵੜੀ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਹ ਤਾਂ ਰੇਵ ਪਾਰਟੀ ਦਾ ਵੀਡੀਓ ਵੇਖ ਰਹੇ ਸਨ। ਇਸ ਲਈ ੳਹ ਅਸਤੀਫ਼ਾ ਨਹੀਂ ਦੇਣਗੇ।
ਕਾਂਗਰਸ ਦੇ ਵਰਕਰਾਂ ਨੇ ਸਾਵੜੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਇਨ੍ਹਾਂ ਮੰਤਰੀਆਂ ਦੀ ਕਰਤੂਤ ਨੂੰ ਸ਼ਰਮਨਾਕ ਦਸਦੇ ਹੋਏ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਕਰਨਾਟਕ ਵਿਧਾਨ ਸੱਭਾ ਦੇ ਸਪੀਕਰ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।