ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)- ਸਿਰਫ਼ ਇੱਛਾ ਸ਼ਕਤੀ ਨਾਲ ਵੀ ਸਿਹਤਮੰਦ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਇਹ ਵਿਚਾਰ ਡਾ.ਹਾਕਮ ਸਿੰਘ ਹੁੰਦਲ ਰੁਪਾਣਾ (ਐਨ.ਆਰ.ਆਈ.ਇੰਗਲੈਂਡ) ਨੇ ਅੱਜ ਸਿੰਗਲਾ ਹੋਮਿਓਪੈਥੀ ਰਿਸਰਚ ਸੈਂਟਰ ਵਿਚ ਡਾ.ਨਵੀਨ ਸਿੰਗਲਾ ਦੀ ਅਗਵਾਈ ਵਿਚ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਵੱਲੋਂ ਲਿਖੀ ‘ਹੋਮਿਓ ਘਰੇਲੂ ਡਾਕਟਰ’ ਕਿਤਾਬ ਵੀ ਰਲੀਜ਼ ਕੀਤੀ ਗਈ।
ਸਮਾਰੋਹ ’ਚ ਮਾਸਟਰ ਰਿਖੀ ਰਾਮ ਅਗਰਵਾਲ ਅਕਾਲੀ ਆਗੂ ਤੇ ਮਨਜੀਤ ਸਿੰਘ ਫੱਤਣਵਾਲਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਫਰੀਦਕੋਟ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਡਾ.ਹੁੰਦਲ ਨੇ ਕਿਹਾ ਕਿ ਬੀਮਾਰੀਆਂ ਦਾ ਸਾਹਮਣਾ ਕਰਨ ਲਈ ਦਵਾਈਆਂ ਦਾ ਆਸਰਾ ਲੈਣ ਦੇ ਬਜਾਏ ਸਾਨੂੰ ਆਪਣੀ ਇੰਛਾ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ਼ ਇੰਛਾ ਸ਼ਕਤੀ ਨਾਲ ਨਾਮੁਰਾਦ ਬੀਮਾਰੀਆਂ ਤੱਕ ਦਾ ਵੀ ਡੱਟ ਕੇ ਸਾਹਮਣਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਵੀ ਇਹੋਂ ਮਕਸਦ ਹੈ ਕਿ ਲੋਕ ਆਪਣੀ ਸੋਚ ਬਦਲਣ ਤੇ ਬੀਮਾਰੀਆਂ ਲਈ ਆਪਣੀ ਇੱਛਾ ਸ਼ਕਤੀ ਦੀ ਵਰਤੋਂ ਕਰਨ। ਇਸ ਕਿਤਾਬ ਵਿਚ ਮਨੁੱਖੀ ਸਰੀਰ ਦੀਆਂ ਕਿਰਿਆਵਾਂ, ਬਨਾਵਟ ਅਤੇ ਬੀਮਾਰੀਆਂ ਦਾ ਸਾਹਮਣਾ ਕਰਨ ਲਈ ਇੱਛਾ ਤੇ ਸੋਚ ਸ਼ਕਤੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਆਦਿ ਦਾ ਵਿਸਥਾਰ ਨਾਲ ਵਰਣਨ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਤੋਂ ਪਹਿਲਾ ਉਨ੍ਹਾਂ ਦੀਆਂ ਕਈ ਕਿਤਾਬਾਂ ਜਿਨ੍ਹਾਂ ’ਚ ਮੌਤ ਦਾ ਇਲਾਜ, ਸਫ਼ਲ ਜੀਵਨ, ਲਾਲਾ ਦੀਆਂ ਲੜੀਆਂ, ਨਾਨਕ ਨਾਮ, ਸੁੰਦਰ ਸੰਤ ਗੁਰੂ, ਹੋਮਿਓ ਡਾਕਟਰ, ਆਤਮ-ਬੋਧ ਭ੍ਰਹਮਾ-ਸੋਧ, ਚਾਇਨਾ-ਹਾਂਗਕਾਂਗ ਸਫ਼ਰਨਾਮਾ ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਇਸ ਸਮਾਰੋਹ ਵਿਚ ਜਗਦੀਸ਼ ਰਾਏ ਢੋਸੀਵਾਲ ਤੇ ਨਿਰੰਜਨ ਸਿੰਘ ਰੱਖਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ਼ਾਮ ਲਾਲ ਬਾਂਸਲ, ਗੁਰਜੰਟ ਸਿੰਘ ਬਰਾੜ, ਡਾ.ਜੀ.ਡੀ.ਸਿੰਘ, ਡਾ.ਰਕੇਸ਼ ਛਾਬੜਾ, ਰਮਨ ਛਾਬੜਾ, ਕਸ਼ਮੀਰੀ ਲਾਲ ਚਾਵਲਾ, ਗੁਰਚਰਨ ਸਿੰਘ, ਸਿਮਰਨਜੀਤ ਬੇਦੀ, ਬਰਜਿੰਦਰ ਸਿੰਘ ਤੇ ਡਾ.ਵਿਜੈ ਸਿੰਗਲਾ ਵੀ ਸ਼ਾਮਲ ਸਨ।