ਇਸਲਾਮਾਬਾਦ- ਪਾਕਿਸਤਾਨ ਦੀ ਸਰਕਾਰ ਨੇ ਈਰਾਨ ਦੇ ਰਾਸ਼ਟਰਪਤੀ ਨੂੰ ਇਹ ਭਰੋਸਾ ਦਿਵਾਇਆ ਕਿ ਜੇ ਅਮਰੀਕਾ ਨੇ ਈਰਾਨ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਅਮਰੀਕਾ ਦੀ ਮਦਦ ਨਹੀਂ ਕਰੇਗਾ।ਰਾਸ਼ਟਰਪਤੀ ਜਰਦਾਰੀ ਨੇ ਇਹ ਖੁਲਾਸਾ ਇੱਕ ਸਮਾਗਮ ਦੌਰਾਨ ਕੀਤਾ, ਉਸ ਸਮਾਗਮ ਵਿੱਚ ਈਰਾਨੀ ਰਾਸ਼ਟਰਪਤੀ ਅਹਿਮਦੀ ਨੇਜਾਦ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਕਰਜ਼ਈ ਵੀ ਮੌਜੂਦ ਸਨ।
ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਕਿਹਾ ਕਿ ਜੇ ਅਮਰੀਕਾ ਈਰਾਨ ਤੇ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਅਮਰੀਕਾ ਨੂੰ ਆਪਣੇ ਹਵਾਈ ਅੱਡਿਆਂ ਦਾ ਇਸਤੇਮਾਲ ਨਹੀਂ ਕਰਨ ਦੇਵੇਗਾ। ਜਰਦਾਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਈਰਾਨ ਨੂੰ ਇੱਕ ਦੂਸਰੇ ਦੀ ਜਰੂਰਤ ਹੈ ਅਤੇ ਕੋਈ ਵੀ ਵਿਦੇਸ਼ੀ ਤਾਕਤ ਸਾਡੇ ਸਬੰਧਾਂ ਵਿੱਚ ਦਰਾੜ ਨਹੀਂ ਪਾ ਸਕਦੀ। ਜਿਕਰਯੋਗ ਹੈ ਕਿ ਇਸ ਸਮੇਂ ਪੱਛਮੀ ਦੇਸ਼ ਈਰਾਨ ਤੇ ਗੁਪਤ ਢੰਗ ਨਾਲ ਪਰਮਾਣੂੰ ਹੱਥਿਆਰ ਬਣਾਉਣ ਦਾ ਅਰੋਪ ਲਗਾ ਰਹੇ ਹਨ। ਪਾਕਿਸਤਾਨ ਦੇ ਵੀ ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਨਾਲ ਸਬੰਧ ਅਣਸੁਖਾਵੇਂ ਹਨ।