ਪੈਰਿਸ,( ਸੰਧੂ )- ਭਾਵੇਂ ਫਿਲਮਾਂ ਵਿੱਚ ਕਿਸੇ ਐਕਟਰ ਦਾ ਕਿਰਦਾਰ ਉਸ ਦੇ ਕੰਮ ਮੁਤਾਬਕ ਹੀ ਨਿਰਭਰ ਕਰਦਾ ਹੈ।ਪਰ ਵੇਖਣ ਵਾਲੇ ਦੇ ਦਿੱਲ ਵਿੱਚ ਵੀ ਉਸ ਤਰ੍ਹਾਂ ਦੀ ਤਸਵੀਰ ਉਭਰ ਆਂਉਦੀ ਹੈ ਜਿਹੋ ਜਿਹਾ ਉਸ ਦਾ ਰੋਲ ਹੁੰਦਾ ਹੈ। ਪਰ ਅਸਲੀਅਤ ਵਿੱਚ ਇਹ ਸਭ ਕੋਹਾਂ ਦੂਰ ਹੈ।ਜਿਵੇਂ ਕਿ ਮਿਹਰ ਮਿੱਤਲ ਸਾਹਿਬ ਇੱਕ ਦਿਹਾਤੀ, ਅਨਪੜ੍ਹ ਤੇ ਸ਼ਰਾਬੀ ਦਾ ਕਿਰਦਾਰ ਕਈ ਫਿਲਮਾਂ ਵਿੱਚ ਨਿੱਭਾ ਚੁੱਕੇ ਹਨ।ਪਰ ਪੜ੍ਹਾਈ ਦੇ ਪੱਖ ਤੋਂ ਉਹਨਾਂ ਨੇ ਵਕਾਲਤ ਦੀ ਡਿਗਰੀ ਕੀਤੀ ਹੋਈ ਹੈ, ਰਹੀ ਗੱਲ ਸ਼ਰਾਬ ਦੀ ਉਹ ਬਿਲਕੁਲ ਨਹੀ ਪੀਦੇਂ।ਇਸ ਤਰ੍ਹਾਂ ਹੀ ਮੁੰਬਈ ਦੇ ਇੱਕ ਹੋਟਲ ਵਿੱਚ ਲੋਹੜੀ ਦੇ ਫੰਕਸ਼ਨ ਉਪਰ ਹਿੰਦੀ ਫਿਲਮਾਂ ਦੇ ਐਕਟਰ ਪੰਜਾਬੀ ਅਵਤਾਰ ਗਿੱਲ ਨੂੰ ਮਿਲਣ ਦਾ ਮੌਕਾ ਮਿਲਿਆ ਜਿਹਨਾਂ ਦੀ ਪਹਿਲੀ ਮਿਲਣੀ ਵਿੱਚ ਹੀ ਪੰਜਾਬੀ ਮੋਹ ਦਾ ਨਿੱਘ ਸੀ।ਉਹਨਾਂ ਦੀ ਮੇਰੇ ਮਨ ਅੰਦਰ ਖਲਨਾਇਕ ਦੀ ਬਣੀ ਹੋਈ ਮੂਰਤ ਨੂੰ ਮਿਲਾਪੜੇ ਸੁਭਾ ਤੇ ਨੇਕ ਦਿੱਲ ਨਾਲ ਤੋੜ ਦਿੱਤਾ ਸੀ।