ਕਾਬੁਲ- ਅਫ਼ਗਾਨਿਸਤਾਨ ਵਿੱਚ ਬਗਰਾਮ ਸੈਨਾ ਦੇ ਟਿਕਾਣੇ ਤੇ ਅਮਰੀਕੀ ਸੈਨਿਕਾਂ ਦੁਆਰਾ ਪਵਿਤਰ ਕੁਰਾਨ ਸਾੜੇ ਜਾਣ ਦੀ ਘਟਨਾ ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਕਰਜ਼ਈ ਤੋਂ ਮਾਫ਼ੀ ਮੰਗੀ ਹੈ। ਸਰਕਾਰੀ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਓਬਾਮਾ ਨੇ ਇਸ ਘਟਨਾ ਨੂੰ ਗੈਰ ਇਰਾਦਨ ਦਸਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਵਾਉਣ ਦਾ ਵਾਅਦਾ ਕੀਤਾ ਹੈ।
ਰਾਸ਼ਟਰਪਤੀ ਬਰਾਕ ਓਬਾਮਾ ਨੇਕਰਜ਼ਈ ਨੂੰ ਲਿਖੇ ਪੱਤਰ ਵਿੱਚ ਕਿਹਾ, “ਦੱਸੀ ਗਈ ਇਸ ਘਟਨਾ ਤੇ ਮੈਂ ਡੂੰਘਾ ਸੋਗ ਪ੍ਰਗਟ ਕਰਦਾ ਹਾਂ। ਮੈਂ ਆਪ ਤੋਂ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਤੋਂ ਮਾਫ਼ੀ ਮੰਗਦਾ ਹਾਂ।ਇਹ ਗਲਤੀ ਲਾਪ੍ਰਵਾਹੀ ਕਰਕੇ ਹੋਈ ਹੈ।” ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੀ ਕਿਸੇ ਵੀ ਘਟਨਾ ਨੂੰ ਦੁਹਰਾਏ ਜਾਣ ਤੋਂ ਰੋਕਣ ਲਈ ਯੋਗ ਕਦਮ ਉਠਾਏ ਜਾਣਗੇ।
ਅਮਰੀਕੀ ਸੈਨਿਕਾਂ ਦੁਆਰਾ ਪਵਿਤਰ ਕੁਰਾਨ ਦੀਆਂ ਕਾਪੀਆਂ ਸਾੜੇ ਜਾਣ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਵੱਲੋਂ ਕਤਿੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਘੱਟ ਤੋਂ ਘੱਟ 8 ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਨੈਟੋ ਦੇ ਦੋ ਸੈਨਿਕ ਵੀ ਸ਼ਾਮਿਲ ਹਨ। ਕੁਝ ਲੋਕ ਗਖਮੀ ਵੀ ਹੋਏ ਹਨ।