ਨਵੀਂ ਦਿੱਲੀ- ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਫਰਾਂਸ ਦੀ ਟੀਮ ਨੂੰ 8-1 ਗੋਲਾਂ ਨਾਲ ਹਰਾਕੇ ਲੰਦਨ ਵਿਖੇ 2012 ਨੂੰ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਇਸ ਮੁਕਾਬਲੇ ਵਿਚ ਸੰਦੀਪ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 5 ਗੋਲ ਕੀਤੇ।
ਪਹਿਲੇ ਹਾਫ਼ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਵਿਰੇਂਦਰ ਲਾਕੜਾ ਦੇ ਇਕ ਅਤੇ ਸੰਦੀਪ ਸਿੰਘ ਦੇ ਦੋ ਗੋਲਾਂ ਸਦਕਾ 3-1 ਗੋਲਾਂ ਨਾਲ ਅੱਗੇ ਸੀ। ਦੂਜੇ ਹਾਫ਼ ਵਿਚ ਵੀ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜ ਗੋਲ ਕੀਤੇ ਇਵੇਂ ਸੰਦੀਪ ਸਿੰਘ ਨੇ 5 ਗੋਲ ਕੀਤੇ ਅਤੇ ਵਿਰੇਂਦਰ ਲਾਕੜਾ, ਸੁਨਿਲ ਅਤੇ ਰਘੁਨਾਥ ਨੇ 1-1 ਗੋਲ ਕੀਤਾ।
ਇਨ੍ਹਾਂ ਮੁਕਾਬਲਿਆਂ ਵਿਚ ਸੰਦੀਪ ਸਿੰਘ ਨੇ ਕੁਲ 16 ਗੋਲ ਕੀਤੇ ਅਤੇ ਪਹਿਲੇ ਸਥਾਨ ‘ਤੇ ਰਹੇ ਅਤੇ ਪੰਜ ਗੋਲ ਕਰਨ ਕਰਕੇ ਉਸਨੂੰ ਮੈਨ ਆਫ ਦਾ ਮੈਚ ਵੀ ਐਲਾਨਿਆ ਗਿਆ। ਇਸ ਜਿੱਤ ਤੋਂ ਬਾਅਦ ਹਾਕੀ ਇੰਡੀਆ ਵਲੋਂ ਭਾਰਤੀ ਟੀਮ ਦੇ ਹਰੇਕ ਖਿਡਾਰੀ ਨੂੰ ਇਕ-ਇਕ ਲੱਖ ਅਤੇ ਟੀਮ ਦੇ ਸਪੋਰਟਸ ਸਟਾਫ ਨੂੰ 50-50 ਰੁਪਦੇ ਦੇਣ ਦਾ ਐਲਾਨ ਕੀਤਾ।
2008 ਦੌਰਾਨ ਹੋਈਆਂ ਉਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਕੁਆਲੀਫਾਈ ਨਹੀਂ ਸੀ ਕਰ ਸਕੀ।