ਖਡੂਰ ਸਾਹਿਬ: ਵਿੱਦਿਆ ਦੇ ਚਾਨਣ ਮੁਨਾਰੇ ਨਿਸ਼ਾਨ-ਏ-ਸਿੱਖੀ ਟਾਵਰ ਖਡੂਰ ਸਾਹਿਬ ਵਿਖੇ ਬਣਾਏ ਗਏ ਇੱਕ ਅਤਿਆਧੁਨਿਕ ਆਡੀਟੋਰੀਅਮ, ਨਵੀ ਤਕਨਾਲੋਜੀ ਨਾਲ ਲੈਸ ਕਾਨਫਰੰਸ ਹਾਲ ਅਤੇ ਰੀਸੈਪਸ਼ਨ ਹਾਲ ਦਾ
ਉਦਘਾਟਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ । ਆਪਣੇ ਵਿਚਾਰ ਪਰਗਟ ਕਰਦਿਆ ਸਿੰਘ ਸਾਹਿਬ ਨੇ ਕਿਹਾ ਕਿ ਨਿਸ਼ਾਨੇ ਸਿੱਖੀ ਵਿੱਚ ਵਰਤੀ ਗਈ ਇਸ ਆਧੁਨਿਕ ਤਕਨਾਲੋਜੀ ਤੋਂ ਸੇਧ ਲੈ ਕੇ ਹੋਰ ਅਦਾਰਿਆਂ ਨੂੰ ਵੀ ਅਜੇਹੇ ਯਤਨ ਕਰਨੇ ਚਾਹੀਦੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਨੌਜਵਾਨ ਪੀੜ੍ਹੀ ਅਜੋਕੀ ਤਕਨਾਲੋਜੀ ਦੀ ਹਾਣੀ ਹੋ ਸਕੇ ਅਤੇ ਸਮਾਜਿਕ ਬੁਰਾਈਆਂ ਤੋਂ ਉੱਪਰ ਉੱਠ ਕੇ ਸੁਚੱਜੀ ਜੀਵਨ ਜਾਚ ਨੂੰ ਅਪਨਾ ਸਕੇ ।
ਇਸ ਮੌਕੇ ਡਾ. ਅਜਾਇਬ ਸਿੰਘ ਬਰਾੜ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪੰਜਾਬ ਵਿੱਚ ਵਿੱਦਿਆ ਦੇ ਮਿਆਰ ਅਤੇ ਉੱਚ ਪਾਏ ਦੇ ਕੰਪੀਟੀਸ਼ਨਜ਼ ਸਬੰਧੀ ਕੁੰਜੀਵਤ ਭਾਸ਼ਨ ਦੌਰਾਨ ਕਿਹਾ ਕਿ ਪੰਜਾਬ ਵਿੱਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਅਜੋਕੇ ਸਮੇਂ ਦੀ ਮੁਢਲੀ ਲੋੜ ਹੈ ਜਿਸ ਸਦਕਾ ਸਾਡੇ ਨੌਜਵਾਨ ੳਚਪਾਏ ਦੀਆਂ ਪ੍ਰਤੀਯੋਗਤਾਵਾਂ ਵਿੱਚ ਕਾਮਯਾਬੀ ਹਾਸਲ ਕਰਕੇ ਉੱਚ ਰੁਤਬੇ ਪ੍ਰਾਪਤ ਕਰ ਸਕਣਗੇ । ਨਿਸ਼ਾਨ-ਏ ਸਿੱਖੀ ਚੈਰੀਟੇਬਲ ਟਰੱਸਟ ਵਲੋਂ ਅਜੋਕੀਆਂ ਪ੍ਰਤੀਯੋਗਤਾਵਾਂ ਦੀ ਤਿਆਰੀ ਲਈ ਚਲਾਏ ਜਾ ਰਹੇ ਪ੍ਰਾਜੈਕਟਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਕੌਮ ਦੀ ਬਹੁਤ ਵੱਡੀ ਸੇਵਾ ਹੈ ਅਤੇ ਇਸ ਵਿੱਚ ਸਭ ਨੂੰ ਵਧ ਚੜ੍ਹਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਕਿ ਐਸੇ
ਉਪਰਾਲੇ ਨਿਰੰਤਰ ਜਾਰੀ ਰਹਿਣ ।
ਇਸ ਮੌਕੇ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਦੇ ਰਚੇਤਾ ਡਾ. ਰਘਬੀਰ ਸਿੰਘ ਬੈਂਸ ਨੇ ਕਿਹਾ ਕਿ ਨਿਸ਼ਾਨ-ਏ-ਸਿੱਖੀ ਵਿੱਚ ਤਿਆਰ ਕੀਤੇ ਆਪਣੀ ਕਿਸਮ ਦੇ ਇਸ ਪਹਿਲੇ ਆਡੀਟੋਰੀਅਮ ਅਤੇ ਕਾਨਫਰੰਸ ਹਾਲ ਵਿੱਚ ਵਿਸ਼ਵ ਦੀ ਨਵੀਨਤਮ ਤਕਨਾਲੋਜੀ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਹਰੇਕ ਸੀਟ ਤੋਂ ਆਡੀਓ-ਵੀਡੀਓ, ਇੰਟਰਨੈੱਟ, ਕੰਪਿਊਟਰ ਅਤੇ ਹੋਰ ਡਿਵਾਈਸਾਂ ਦੀ ਮਦਦ ਨਾਲ ਕੋਈ ਵੀ ਪੇਸ਼ਕਾਰੀ ਕੀਤੀ ਜਾ ਸਕਦੀ ਹੈ। ਉਨ੍ਹਾ ਨੇ ਅੱਗੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਧਾਰਮਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇਣ ਲਈ ਹਰ ਵੇਲੇ ਤਤਪਰ ਹੈ ਪਰ ਇਸ ਸੋਚ ਨੂੰ ਸਚਿਆਰਾ ਬਨਾਉਣ ਲਈ ਸਮਾਜਿਕ, ਰਾਜਨੀਤਕ,
ਧਾਰਮਿਕ ਰਹਿਬਰਾਂ ਅਤੇ ਰੋਲ ਮਾਡਲਾਂ ਨੂੰ ਖੁਲ੍ਹ ਕੇ ਇਸ ਖੋਰੇ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਕਿ ਉਜੜ ਰਹੀ ਨੌਜਵਾਨੀ ਨੂੰ ਵੇਲੇ ਸਿਰ ਸਾਂਭਿਆ ਜਾ ਸਕੇ ।
ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿ. ਜੋਗਿੰਦਰ ਸਿੰਘ ਵੇਦਾਂਤੀ ਨੇ ਵਿੱਦਿਆ ਦੇ ਖੇਤਰ ‘ਚੇ ਬਾਬਾ ਸੇਵਾ ਸਿੰਘ ਹੁਰਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਹੋਰ ਸੰਸਥਾਵਾਂ ਵੀ ਐਸੇ ਉਪਰਾਲੇ ਕਰਨਗੀਆਂ ਜਿਸ ਸਦਕਾ ਨੌਜਵਾਨ ਪੀੜ੍ਹੀ ਅੰਬਰਾਂ ਨੂੰ ਛੂਹ ਕੇ ਕੌਮ ਦੀ ਤ੍ਰੱਕੀ ਚੇ ਹੱਥ ਵਟਾਵੇਗੀ ।
ਬਾਬਾ ਹਰਨਾਮ ਸਿੰਘ ਖਾਲਸਾ ਹੁਰਾਂ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਕੌਮ ਦੀ ਚੜ੍ਹਦੀ ਕਲਾ ਲਈ ਤਾਣ ਲਾਉਣਾ ਚਾਹੀਦਾ ਹੈ ।
ਟਰੱਸਟ ਦੇ ਚੇਅਰਮੈਂਨ ਅਤੇ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਬਾਬਾ ਸੇਵਾ ਸਿੰਘ ਨੇ ਆਈਆਂ
ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਰ ਸੇਵਾ ਖਡੂਰ ਸਾਹਿਬ ਵਲੋਂ ਵਿੱਦਿਅਕ, ਗੁਰਮਤਿ, ਸਮਾਜਿਕ, ਵਿਰਸੇ ਦੀ ਸਾਂਭ ਸੰਭਾਲ ਅਤੇ ਮਨੁੱਖਤਾ ਦੀ ਸੇਵਾ ਲਈ ਸੰਨ 1918 ਤੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਵਧ ਚੜ੍ਹ ਕੇ ਸਹਿਯੋਗ ਦਿੱਤਾ ਹੈ ਜਿਸ ਲਈ ਅਸੀਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ । ਬਾਬਾ ਜੀ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਦਿੱਤੀ ਕਿ ਉਹ
ਸਮਾਜਿਕ ਬੁਰਾਈਆਂ ਨੂੰ ਤਿਅਗ ਕੇ ਗੁਰਮਤਿ ਦੇ ਧੁਰੇ ਨਾਲ ਜੁੜਨ ਦੀ ਹਰ ਹੀਲੇ ਕੋਸ਼ਿਸ਼ ਕਰਨ।
ਡਾ. ਬਲਵਿੰਦਰ ਸਿੰਘ ਸਕੱਤਰ੍ਰ ਪੰਜਾਬ ਸਿੱਖਿਆ ਬੋਰਡ ਨੇ ਆਸ ਪ੍ਰਗਟ ਕੀਤੀ ਕਿ ਨਿਸ਼ਾਨ-ਏ-ਸਿੱਖੀ ਵਰਗੇ ਵਿੱਦਿਆ ਦੇ ਚਾਨਣ ਮੁਨਾਰੇ ਨਾਲ ਪੰਜਾਬ ਭਰ ਦੇ ਗਭਰੂਆਂ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਹੋਵੇਗੀ ਜਿਸ ਨਾਲ ਕੌਮੀ ਤ੍ਰੱਕੀ ਦਾ ਰਾਹ ਪੱਧਰਾ ਹੋਵੇ ਗਾ ।
ਇਸ ਮੌਕੇ ਭਾਰਤ ਅਤੇ ਵਿਦੇਸ਼ਾਂ ਤੋ ਵਿੱਦਿਅਕ ਅਤੇ ਹੋਰ ਖੇਤਰਾਂ ਦੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਜਿਨ੍ਹਾ ਵਿੱਚ ਸਾਬਕਾ ਡੀ ਜੀ ਪੀ ਸ. ਮਹਿਲ ਸਿੰਘ ਭੁੱਲਰ, ਬਾਬਾ ਸੁਖਜੀਤ ਸਿੰਘ ਸੀਚੇਵਾਲ, ਸ਼੍ਰੀਮਤੀ ਡੀ ਕੇ
ਮਾਹੀਆ ਡੀ ਈ ਓ ਤਰਨ ਤਾਰਨ, ਕੁਲਵੰਤ ਸਿੰਘ ਡਿਪਟੀ ਡੀ ਈ ਓ, ਜਥੇਦਾਰ ਰਣਜੀਤ ਸਿੰਘ ਕਾਹਲੋਂ, ਡਾ ਨਿਰਮਲ ਸਿੰਘ ਲਾਂਬੜਾ, ਐਸ ਐਸ ਢਿੱਲੋਂ, ਡਾ. ਕਮਲਜੀਤ ਸਿੰਘ ਪ੍ਰਿੰਸੀਪਲ, ਡਾ ਸੁਰੂਚੀ ਰਿਸ਼ੀ ਪ੍ਰਿੰਸੀਪਲ, ਪ੍ਰਿੰਸੀਪਲ ਗੁਰਦਿਆਲ ਸਿੰਘ ਗਿੱਲ, ਸਾਬਕਾ ਡੀ ਈ ਓ ਸ. ਗੁਰਸ਼ਰਨ ਸਿੰਘ ਮਾਨ, ਪਿਆਰਾ ਸਿੰਘ, ਸਾਬਕਾ ਡੀ ਜੀ ਐਮ ਪੰਜਾਬ ਸਿੰਧ ਬੈਂਕ ਬਲਦੇਵ ਸਿੰਘ ਸੰਧੂ, ਕੈਪਟਨ ਕਾਬਲ ਸਿੰਘ, ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ, ਮੁਹਿੰਦਰਜੀਤ ਸਿੰਘ ਇਨਜੀਨੀਅਰ, ਕੁਲਦੀਪ ਸਿੰਘ ਚੀਮਾ, ਡਾ ਬਿਕਰਮ ਸਿੰਘ ਵਿਰਕ, ਮੁਹਿੰਦਰਪਾਲ ਸਿੰਘ ਜਲੰਧਰ, ਜੋਗਿੰਦਰ ਸਿੰਘ ਨਾਹਰਾ, ਸੰਦੀਪ ਸਿੰਘ ਰੰਧਾਵਾ, ਪ੍ਰੋ ਬਰਿਜਪਾਲ ਸਿੰਘ, ਮੰਗਲ ਸਿੰਘ
ਕਰਤਾਰ ਫਲੋਰ ਮਿੱਲ, ਗੁਲਜ਼ਾਰ ਸਿੰਘ ਸਵਾਨੀ, ਕੁਲਵੰਤ ਸਿੰਘ ਬੰਬੇ, ਪਿਆਰਾ ਸਿੰਘ ਬੰਬੇ ਅਤੇ ਹੋਰ ਪਤਵੰਤੇ ਹਾਜ਼ਰ ਸਨ ।
ਸਟੇਜ ਦੀ ਕਾਰਵਾਈ ਡਾ ਮਨਜਿੰਦਰ ਸਿੰਘ ਅਤੇ ਹੈਡ ਮਿਸਟਰੈਸ ਬੀਬੀ ਕਿਰਨਦੀਪ ਕੌਰ ਨੇ ਬਾਖੂਬੀ ਨਿਭਾਈ ।