ਮਾਸਕੋ-ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਤੋਂ ਬਾਅਦ ਰੂਸ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਲੇਕਨ ਇਸਤੋਂ ਪਹਿਲਾਂ ਹੋਈ ਏਗਿਜ਼ਟ ਪੋਲ ਦੇ ਸਰਵੇਖਣ ਅਨੁਸਾਰ ਰੂਸ ਦੇ ਮੌਜੂਦਾ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੂੰ 60 ਫੀਸਦੀ ਵੋਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ।
ਇਸੇ ਦੌਰਾਨ ਰੂਸ ਦੇ ਵਧੇਰੇ ਹਿੱਸਿਆਂ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਨੇ ਹੁਣ ਤੱਕ ਗਿਣੀਆਂ ਗਈਆਂ 14 ਫੀਸਦੀ ਵੋਟਾਂ ਦੇ ਜਿਹੜੇ ਅੰਕੜੇ ਜਾਰੀ ਕੀਤੇ ਹਨ, ਉਨ੍ਹਾਂ ਮੁਤਾਬਕ ਪੁਤਿਨ ਨੂੰ 62 ਫੀਸਦੀ ਵੋਟਾਂ ਮਿਲੀਆਂ ਹਨ ਅਤੇ ਵਿਰੋਧੀ ਕਮਿਊਨਿਸਟ ਪਾਰਟੀ ਦੇ ਗੇਨਾਡੀ ਜ਼ਯਗਨੋਵ ਨੂੰ 18 ਫੀਸਦੀ ਵੋਟਾਂ ਹਾਸਲ ਹੋਈਆਂ ਹਨ। ਬਾਕੀ ਦੇ 3 ਉਮੀਦਵਾਰ ਅਜੇ 10 ਫੀਸਦੀ ਤੋਂ ਹੇਠਾਂ ਚਲ ਰਹੇ ਹਨ।
ਇਸਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਕਿਹਾ ਸੀ ਕਿ ਇਨ੍ਹਾਂ ਚੋਣਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪਰੰਤੂ ਵਿਰੋਧੀਆਂ ਵਲੋਂ ਇਲਜ਼ਾਮ ਲਾਇਆ ਗਿਆ ਸੀ ਕਿ ਇਨ੍ਹਾਂ ਚੋਣਾਂ ਦੌਰਾਨ ਅਨੇਕਾਂ ਪ੍ਰਕਾਰ ਦੀਆਂ ਅਣਗਹਿਲੀਆਂ ਵਰਤੀਆਂ ਗਈਆਂ। ਦਸੰਬਰ ਵਿਚ ਹੋਈਆਂ ਸੰਸਦੀ ਚੋਣਾਂ ਵਿਚ ਧਾਂਦਲੀ ਦੀਆਂ ਸਿਕਾਇਤਾਂ ਤੋਂ ਬਾਅਦ ਇਸ ਵਾਰ ਪੋਲਿੰਗ ਬੂਥਾਂ ‘ਤੇ ਵੈਬ ਕੈਮਰੇ ਲਾਏ ਗਏ ਸਨ।