ਯੂ.ਕੇ ‘ਚ ਰਜਿਸਟਰਡ ਚੈਰਿਟੀ ਇੰਡੀਆ ਐਸੋਸੀਏਸ਼ਨ ਦੇ ਚੇਅਰਮੈਨ ਮਸ਼ਹੂਰ ਐਨ.ਆਰ.ਆਈ ਯਾਤਰੀ ਬੋਬੀ ਗਰੇਵਾਲ ਨੇ ਅੱਜ ਪੂਨੇ ਨਾਲ ਸਬੰਧਿਤ ਸਰਚ ਸੁਸਾਇਟੀ ਦੇ ਡਾਇਰੈਕਟਰ ਰੇਵ ਸੁਭਾਸ਼ ਐਮ. ਚੰਦੋਰੀਕਰ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਇਸ ਮੌਕੇ ਦੀ ਮੇਜਬਾਨੀ ਕਰਦੇ ਹੋਏ ਐਮ.ਐਲ.ਏ ਜੱਸੀ ਖੰਗੂੜਾ ਨੇ ਸ੍ਰੀ ਗਰੇਵਾਲ ਦੀ ਇੰਡੀਆ ਸੁਸਾਇਟੀ ਦੇ ਭਾਰਤ ਤੇ ਰੇਵ ਚੰਦੋਰੀਕਰ ਦੇ ਘੱਟ ਗਿਣਤੀ ਸਮੂਹਾਂ ਲਈ ਕਾਰਜ ਦੀ ਸ਼ਲਾਘਾ ਕੀਤੀ। ਜੱਸੀ ਨੇ ਕਿਹਾ, ”ਮੈਨੂੰ ਬੋਬੀ ਦਾ ਯਾਤਰਾ ਕਰਨਾ ਤੇ ਧੰਨ ਇਕੱਠਾ ਕਰਨਾ ਸਚਮੁੱਚ ਪ੍ਰੇਰਨਾਦਾਇਕ ਤੇ ਸਮਰਪਿਤ ਲੱਗਦਾ ਹੈ। ਇੰਡੀਆ ਐਸੋਸੀਏਸ਼ਨ ਦੇ ਕਾਰਜ ਨਾਲ ਵਿਸ਼ਵ ਭਰ ‘ਚ ਕਈ ਸਰਚ ਚੈਰੀਟੀਜ ਤੇ ਛੋਟੇ ਸੰਗਠਨਾਂ ਨੂੰ ਲਾਭ ਪਹੁੰਚਿਆ ਹੈ। ਮੈਨੂੰ ਖੁਸ਼ੀ ਹੈ ਕਿ ਉਹ ਰੇਵਰੰਦ ਚੰਦੋਰੀਕਰ ਦੀ ਸਰਚ ਸੁਸਾਇਟੀ ਦੇ ਕਿੰਨਰਾਂ ਲਈ ਬਹੁਮੁੱਲੇ ਕੰਮ ਦਾ ਸਮਰਥਨ ਕਰ ਰਹੇ ਹਨ।
ਸ੍ਰੀ ਬੋਬੀ ਗਰੇਵਾਲ ਨੇ ਕਿਹਾ, ਮੈਨੂੰ ਸਰਚ ਵੱਲੋਂ ਕੀਤੇ ਗਏ ਕਾਰਜ ਤੋਂ ਖੁਸ਼ੀ ਮਿਲੀ ਹੈ, ਜਿਸ ਲਈ ਰੇਵਰੇਂਦ ਚੰਦੋਰੀਕਰ ਕੁਝ ਸਾਲਾਂ ਪਹਿਲਾਂ ਅੰਮ੍ਰਿਤਸਰ ਤੋਂ ਕੰਨਿਆਕੁਮਾਰੀ ਤੱਕ ਯਾਤਰਾ ਕਰ ਰਹੇ ਸਨ। ਅਸਲ ‘ਚ, ਰੇਵ ਚੰਦੋਰੀਕਰ ਵੀ ਮੇਰੇ ਨਾਲ ਤਰੀਵੈਂਦਰਮ ਤੋਂ ਕੰਨਿਆਕੁਮਾਰੀ ਦੀ ਯਾਤਰਾ ਵਿੱਚ ਆਖਿਰੀ 100 ਕਿਲੋਮੀਟਰ ਪਹਿਲਾਂ ਜੁੜੇ ਸਨ ਤੇ ਉਦੋਂ ਤੋ ਅਸੀਂ ਇਕ ਦੂਜੇ ਦੇ ਸੰਪਰਕ ‘ਚ ਹਾਂ। ਸ੍ਰੀ ਗਰੇਵਾਲ ਨੇ ਕਿਹਾ, ਇੰਡੀਆ ਐਸੋਸੀਏਸ਼ਨ ਨੇ ਇਕ ਲੱਖ ਰੁਪਏ ਦੀ ਗ੍ਰਾਂਟ ਖਾਸ ਕਰਕੇ ਸਰਚ ਸੁਸਾਇਟੀ ਦੇ ਕਿੰਨਰਾਂ ਲਈ ਕਾਰਜ ਨੂੰ ਸਮਰਥਨ ਦੇਣ ਲਈ ਕੀਤਾ ਹੈ।
ਰੇਵਰੇˆਦ ਸੁਭਾਸ਼ ਚੰਦੋਰੀਕਰ, ਡਾਇਰੈਕਟਰ ਤੇ ਫਾਊਂਡਰ, ਸਰਚ ਸੁਸਾਇਟੀ ਨੇ ਕਿਹਾ, ਬੀਤੇ ਸਾਲਾਂ ‘ਚ ਅਸੀਂ ਕਈ ਘੱਟ ਗਿਣਤੀਆਂ ਤੇ ਮੁੱਦਿਆਂ ‘ਤੇ ਕੰਮ ਕੀਤਾ ਹੈ। ਵਰਤਮਾਨ ‘ਚ ਅਸੀਂ ਕਿੰਨਰਾਂ ਲਈ ਇਕ ਵੱਡਾ ਪ੍ਰੋਜੈਕਟਰ ਚਲਾ ਰਹੇ ਹਾਂ। ਜਿਸ ‘ਚ ਅਸੀਂ ਇਨਾਂ ਦੇ ਆਪਣੇ ਸਮਾਜ ਤੇ ਬਾਹਰ ਦੇ ਮੁੱਦਿਆਂ ‘ਤੇ ਧਿਆਨ ਦੇ ਰਹੇ ਹਾਂ। ਅਸੀਂ ਇਨਾਂ ਘੱਟ ਗਿਣਤੀਆਂ ਲਈ ਸੋਚ ਤੇ ਇਨਾਂ ਦੇ ਅਧਿਕਾਰਾਂ ਨੂੰ ਬਦਲਣ ਲਈ ਕਾਰਜ ਕਰ ਰਹੇ ਹਾਂ ਤੇ ਇੰਡੀਆ ਐਸੋਸੀਏਸ਼ਨ ਦੀ ਇਹ ਗ੍ਰਾਂਟ ਸਾਡੇ ਕਾਰਜ ‘ਚ ਸਹਾਇਤਾ ਕਰੇਗੀ। ਰੇਵ ਚੰਦੇਰੀਕਰ ਨੇ ਕਿਹਾ, ਸਰਚ ਦਾ ਅਰਥ ਪਿੰਡਾਂ ਤੇ ਸ਼ਹਿਰਾਂ ‘ਚ ਖੁਸ਼ੀ ਲਈ ਸਮਾਜਿਕ ਤੇ ਵਾਤਾਵਰਨ ਸਹਾਇਤਾ ਦੇਣਾ ਹੈ ਅਤੇ ਇਹ ਸਾਡਾ ਉਦੇਸ਼ ਵੀ ਹੈ। ਅਸੀਂ ਇਨਾਂ ਮੁੱਦਿਆਂ ‘ਤੇ ਜੋਰ ਦਿੰਦੇ ਰਹਾਂਗੇ ਤੇ ਸ੍ਰੀ ਗਰੇਵਾਲ ਵਰਗੇ ਲੋਕਾਂ ਵੱਲੋਂ ਸਾਡੇ ਕਾਰਜ ‘ਚ ਵਿਸ਼ਵਾਸ ਕਰਨ ਤੇ ਸਾਨੂੰ ਸਮਰਥਨ ਦੇਣ ਦੀ ਸ਼ਲਾਘਾ ਕਰਦੇ ਹਾਂ।
ਸ੍ਰੀ ਬੋਬੀ ਗਰੇਵਾਲ ਐਨ.ਆਰ.ਆਈ ਸਮਾਜ ਤੇ ਭਾਰਤ ‘ਚ ਚੈਰੀਟੇਬਲ ਲਈ ਧੰਨ ਇਕੱਠਾ ਕਰਨ ਲਈ ਆਪਣੀ ਯਾਤਰਾ ਲਈ ਜਾਣੇ ਜਾਂਦੇ ਹਨ। ਆਪਣੀ ਪ੍ਰੇਰਨਾ ‘ਤੇ ਟਿੱਪਣੀ ਕਰਦੇ ਹੋਏ ਉਨਾਂ ਨੇ ਕਿਹਾ, ਮੈਂ ਹਮੇਸ਼ਾ ਤੋਂ ਹੀ ਇਕ ਮਿਹਨਤੀ ਖਿਡਾਰੀ ਰਿਹਾ ਤੇ ਹੁਣ ਮੈਂ ਉਨਾਂ ਚੀਜਾਂ ਨੂੰ ਕਰਨਾ ਚਾਹੁੰਦਾ ਹਾਂ ਤੇ ਸਮਾਜ ਦਾ ਫਾਇਦਾ ਪਹੁੰਚਾਉਣਾ ਚਾਹੁੰਦਾ ਹਾਂ, ਜਿਨਾਂ ਨੂੰ ਮੈਂ ਨੌਜਵਾਨ ਹੁੰਦਿਆਂ ਨਹੀਂ ਕੀਤਾ। ਮੈਂ ਹੁਣ ਤੱਕ 3000 ਮੀਲ (ਕਰੀਬ 4800 ਕਿਲੋਮੀਟਰ) ਦਾ ਸਫਰ ਕੀਤਾ ਹੈ ਤੇ ਹੁਣ ਰੁੱਕਣ ਦਾ ਕੋਈ ਵਿਚਾਰ ਨਹੀਂ ਹੈ। ਮੇਰੀ ਅਗਲੀ ਯਾਤਰਾ ਪੂਰਬੀ ਰੂਟ ਜਰੀਏ ਕੰਨਿਆਕੁਮਾਰੀ ਤੋਂ ਵਾਪਿਸ ਅੰਮ੍ਰਿਤਸਰ ਹੋ ਸਕਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਮੈਂ ਪੱਛਮੀ ਰੂਟ ‘ਤੇ ਯਾਤਰਾ ਕੀਤੀ ਸੀ।