ਸ੍ਰ ਦੀਵਾਨ ਸਿੰਘ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਕੱਲ ਨਵਾਂ ਸ਼ਾਲ੍ਹਾ ਦੇ ਕਮਉਨਿਟੀ ਹਾਲ ਵਿਖੇ ਸਭਾ ਦੀ ਮੀਟਿੰਗ ਕਰਕੇ ਇਕ ਬਹੁਤ ਵਧੀਆ ਕਵੀ ਦਰਬਾਰ ਸ੍ਰ ਦੀਵਾਨ ਸਿੰਘ ਮਹਿਰਮ ਨੂੰ ਸਮਰਪਿਤ ਕੀਤਾ । ਕਵੀ ਦਰਬਾਰ ਦੀ ਪਰਧਾਨਗੀ ਡਾ: ਮਲਕੀਅਤ “ਸੁਹਲ” ਅਤੇ ਸ੍ਰ ਰਵੇਲ ਸਿੰਘ ਇਟਲੀ ਵਾਲਿਆਂ ਨੇ ਕੀਤੀ। ਸੱਭਾ ਵਿਚ ਨਵੇਂ ਆਏ ਮੈਂਬਰ ਸ਼ਿਵ ਪਪੀਹਾ, ਗਿਆਨੀ ਬੂਟਾ ਸਿੰਘ ਜੀ ਅਤੇ ਸ੍ਰੀ ਮਤੀ ਡਾ: ਬਿਮਲਾ ਸ਼ਰਮਾ ਜੀ ਨੂੰ ਜੀ ਆਇਆਂ ਕਿਹਾ। ਮੀਟਿੰਗ ਤੋਂ ਬਾਅਦ ਕਵੀ ਦਰਬਾਰ ਦੇ ਅਰੰਭ ਵਿਚ ਸਭ ਤੋਂ ਪਹਿਲਾਂ ਕਵਿਤਾ ਦਰਸ਼ਨ ਲੱਧੜ ਨੇ ‘ਵਿਸਾਖ ਮਹੀਨਾ ਆਇਆ,
ਆ ਗਈ ਵਿਸਾਖੀ’ ਕਹੀ। ਸ਼ਿਵ ਪਪੀਹਾ ਤੋਂ ਬਾਅਦ ਬਲਵੀਰ ਸੰਬੂਕ ਜੀ ਨੇ’ ਨਵੇਂ ਨਵੇਂ ਵੇਖ ਲੈ ਤਿਉਹਾਰ ਮੇਰੇ ਦੇਸ਼ ਦੇ’ ਸੁਣਾਈ। ਲੱਖਣ ਮੇਘੀਆਂ ਦਾ ਗੀਤ ‘ ਮੈਂ ਤੁਰ ਜਾਣਾ ਛੱਡ ਇਹ ਵਸਦਾ ਜਹਾਨ’ ‘ ਤੇ ਜੋਗਿੰਦਰ ਸਾਹਿਲ ਨੇ ਹਿੰਦੀ ਗਜ਼ਲ ‘ ਕੱਬ ਵਕਤ ਕੀ ਰ/ਤਾਰ ਥੰਮ ਜਾਏ ‘ ਕਹੀ ਗਈ। ਠੇਕੇਦਾਰ ਕਸ਼ਮੀਰ ਚੰਦਰਭਾਨੀ ਦਾ ਗੀਤ ‘ ਦੀਦਾਰ ਸੱਜਣਾਂ ਦਾ’ ਵਧੀਆ ਸੀ। ਡਾ:ਬਿਮਲਾ ਸਰਮਾ ਨੇ ਕੁਝ ਸ਼ਬਦ ਸਭਾ ਦੀ ਚੜ੍ਹਦੀ ਕਲਾ ਲਈ ਕਹੇ। ਦੇਵ ਪੱਥਰ ਦਿੱਲ ਦੀ ਕਵਿਤਾ ‘ ਬੜੇ ਨਾਮ ਪਰ ਦਰਸ਼ਨ ਖੋਟੇ ‘ ਅਤੇ ਮਲਕੀਅਤ “ਸੁਹਲ ” ਦੀ ਹੋਲੀ ਤੇ ਕਵਿਤਾ “ਰੰਗਾਂ ਭਰਿਆ ਹਰ ਘਰ ਵਿਹੜਾ, ਸਭ ਨੇ ਖੇਢੀ ਹੋਲੀ ‘ਕਹੀ ਜੋ ਹੋਲੀ ਦੇ ਤਿਉਹਾਰ ਨੂੰ ਦਰਸਾਉਂਦੀ ਸੀ। ਮਹੇਸ਼ੀ ਚੰਦਰਭਾਨੀ ਦੀ ਨਜ਼ਮ ‘ ਮੈਂ ਸੂਰਜ ਹਾਂ ਕੋਈ, ਮੈਂ ਜੰਗਲ ਹਾਂ ਕੋਈ ‘ ਬਹੁਤ ਵਧੀਆ ਰਹੀ । ਕਵੀ ਦਰਬਾਰ ਨੂੰ ਚਾਰ ਚੰਨ ਲਉਣ ਲਈ ਪਹੁੰਚੇ ਗਾਇਕ ਪ੍ਰੀਤ ਰਾਣਾ ਨੇ ਮਲਕੀਅਤ “ਸੁਹਲ ਅਤੇ ਪਰਤਾਪ ਪਾਰਸ ਦੇ ਲਿਖੇ ਗੀਤ ਸੁਣਾਏ ਅਤੇ ਸ੍ਰੀ ਦਾਸ ਯੁਵਰਾਜ ਦੀ ਗਜ਼ਲ ਵੀ ਕਾਬਲੇ ਤਾਰੀ/ ਸੀ। ਗੀਤਕਾਰ ਤੇ ਲੇਖਕ ਪਰਤਾਪ ਪਾਰਸ ਦੀ ਰਚਨਾ ‘ ਤੇਰੇ ਇਸ ਸ਼ਹਿਰ ਵਿਚ ਯਾਰਾ , ਕਦਰ ਨਹੀਂ ਇਨਸਾਨਾ ਦੀ ‘ ਜੋ ਤਰੰਨਮ ਵਿਚ ਪੇਸ ਕੀਤੀ ਗਈ । ਡੀ.ਆਈ.ਜੀ. ਸੁਨੀਲ ਮਹਿਤਾ ਦੀ ਕਵਿਤਾ ‘ ਜਿਸ ਕਾ ਨਹੀਂ ਖੁਦਾ, ਉਸ ਕਾ ਭੀ ਖੁਦਾ ਹੋਤਾ ਹੈ ‘ਕਵੀ ਦਰਬਾਰ ਦੇ ਅਖੀਰ ਵਿਚ ਸ੍ਰ ਰਵੇਲ ਸਿੰਘ ਜੀ ਨੇ ਸਾਰੇ ਆਏ ਸੱਜਣਾਂ ਦਾ ਧਨਵਾਦ ਕੀਤਾ ।
ਮਹਿਰਮ ਸਾਹਿਤ ਸਭਾ ਦੀ ਇਕੱਤਰਤਾ’ ਤੇ ਕਵੀ ਦਰਬਾਰ
This entry was posted in ਪੰਜਾਬ.