ਮੁੰਬਈ – ਹੋਲੀ ਦੇ ਤਿਉਹਾਰ ਤੇ ਰੰਗਾਂ ਵਿੱਚ ਮਿਲਾਵਟ ਹੋਣ ਕਰਕੇ 160 ਵਿਅਕਤੀਆਂ ਦੀ ਸਿਹਤ ਵਿਗੜ ਗਈ ਹੈ। ਇਨ੍ਹਾਂ ਵਿੱਚ ਜਿਆਦਾਤਰ ਬੱਚੇ ਹਨ।
ਮੁੰਬਈ ਦੇ ਧਰਾਵੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੀ ਹੋਲੀ ਖੇਡਣ ਤੋਂ ਬਾਅਦ ਇੱਕਦਮ ਹੀ ਸਿਹਤ ਖਰਾਬ ਹੋਣ ਲਗ ਪਈ। ਉਨ੍ਹਾਂ ਨੂੰ ਜਲਦੀ ਹੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਰੰਗਾਂ ਵਿੱਚ ਕੈਮੀਕਲ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਅਲਰਜ਼ੀ ਹੋ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਕਿਸੇ ਇੱਕ ਹੀ ਖੇਪ ਵਿੱਚ ਬਣਾਏ ਗਏ ਰੰਗਾਂ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਕੈਮੀਕਲ ਦਾ ਵੱਧ ਮਾਤਰਾ ਵਿੱਚ ਇਸਤੇਮਾਲ ਕੀਤਾ ਗਿਆ ਹੈ। ਹਸਪਤਾਲ ਵਿੱਚ ਦਾਖਿਲ ਲੋਕਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।