ਨਵੀਂ ਦਿੱਲੀ- ਉਤਰਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਅਤੇ ਬਸਪਾ ਦੀ ਮੁੱਖੀ ਜੋ ਆਪਣੇ ਆਪ ਨੂੰ ਦਲਿਤ ਦੀ ਬੇਟੀ ਅਖਵਾਉਂਦੀ ਹੈ, ਅਸਲ ਵਿੱਚ ਉਹ ਅਰਬਪਤੀ ਹੈ। ਮਾਇਆਵਤੀ ਨੇ ਹਾਲ ਹੀ ਵਿੱਚ ਰਾਜ ਸਭਾ ਦੀ ਮੈਂਬਰੀ ਲਈ ਨਾਂਮਜ਼ਦਗੀ ਪੇਪਰ ਭਰੇ ਹਨ। ਜਿਸ ਵਿੱਚ ਉਸ ਨੇ ਖੁਦ ਆਪਣੀ ਸੰਪਤੀ ਸਬੰਧੀ ਜਾਣਕਾਰੀ ਦਿੰਦੇ ਹੋਏ 112 ਕਰੋੜ ਦੀ ਪਰਾਪਰਟੀ ਦਰਜ਼ ਕਰਵਾਈ ਹੈ।
2007 ਵਿੱਚ ਵਿਧਾਨ ਸਭਾ ਦੀ ਉਪ ਚੋਣ ਵਿੱਚ ਮਾਇਆਵਤੀ ਨੇ ਆਪਣੀ ਸੰਪਤੀ 52.27 ਕਰੋੜ ਰੁਪੈ ਦਰਜ਼ ਕਰਵਾਈ ਸੀ। ਪਿੱਛਲੇ ਪੰਜ ਸਾਲਾਂ ਵਿੱਚ ਉਸ ਦੀ ਧੰਨ ਸੰਪਤੀ ਦੁਗਣੀ ਤੋਂ ਵੀ ਵੱਧ ਹੋ ਗਈ ਹੈ। 2010 ਵਿੱਚ ਉਸ ਨੇ ਆਪਣੀ ਸੰਪਤੀ ਦੀ ਕੀਮਤ 88 ਕਰੋੜ ਦਸੀ ਸੀ। ਅਜੇ ਇਹ ਤਾਂ ਉਹ ਪਰਾਪਰਟੀ ਹੈ ਜੋ ਪੇਪਰਾਂ ਵਿੱਚ ਭਰੀ ਗਈ ਹੈ, ਜਿਸ ਨੂੰ ਆਟੇ ਵਿੱਚ ਲੂਣ ਦੇ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ। ਅਸਲ ਵਿੱਚ ਪਤਾ ਨਹੀਂ ਕਿੰਨੇ ਕਰੋੜ ਹੋਵੇਗੀ। ਮਾਇਅਵਤੀ ਕੋਲੋਂ ਜਦ ਉਸ ਦੀ ਆਮਦਨ ਦੇ ਸਰੋਤਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਦਾ ਕਹਿਣਾ ਹੈ ਕਿ ਇਹ ਪੈਸਾ ਉਸ ਦੇ ਵਰਕਰ ਦਿੰਦੇ ਹਨ। 2011 ਵਿੱਚ ਉਸ ਦੇ ਜਨਮ ਦਿਨ ਤੇ ਉਸ ਨੂੰ ਨੋਟਾਂ ਦੀ ਇੱਕ ਬਹੁਤ ਵੱਡੀ ਮਾਲ ਪਹਿਨਾਈ ਗਈ ਸੀ,ਜੋ ਕਾਫ਼ੀ ਚਰਚਾ ਵਿੱਚ ਰਹੀ ਸੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਸਕੂਲ ਟੀਚਰ ਸੀ।