ਨਵੀਨ ਦਿੱਲੀ- ਕ੍ਰਿਕਟਰ ਯੁਵਰਾਜ ਸਿੰਘ ਨੇ ਟਵਿਟਰ ਤੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਜਲਦੀ ਹੀ ਹਸਪਤਾਲ ਤੋ ਵਾਪਿਸ ਆ ਜਾਣਗੇ। ਬਾਸਟਨ ਦੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਯੁਵਰਾਜ ਨੇ ਦਸਿਆ ਕਿ ਉਸ ਦੀ ਕੀਮੋਥਰੈਪੀ ਹੁਣ ਆਖਿਰੀ ਪੜਾਅ ਵਿੱਚ ਹੈ।
ਯੁਵਰਾਜ ਨੇ ਟਵੀਟ ਕੀਤਾ ਹੈ, ‘ਬੱਸ ਚਾਰ ਦਿਨ ਦੀ ਹੋਰ ਕੀਮੋਥਰੈਪੀ ਬਾਕੀ ਹੈ। ਮੈਂ ਇਸ ਥਾਂ ਤੋਂ ਨਿਕਲਣ ਲਈ ਉਤਾਵਲਾ ਹਾਂ। ਓ ਮੇਰੇ ਪ੍ਰਮਾਤਮਾ ਮੈਨੂੰ ਜਲਦੀ ਆਜਾਦ ਕਰਵਾ ਦੇ।’ਯੁਵਰਾਜ ਜਨਵਰੀ ਤੋਂ ਅਮਰੀਕਾ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਹੋਲੀ ਤੇ ਉਸਨੇ ਟਵੀਟ ਕਰਕੇ ਦਸਿਆ ਸੀ ਕਿ ਉਹ ਜਲਦੀ ਹੀ ਵਾਪਿਸ ਦੇਸ਼ ਪਰਤਣ ਵਾਲੇ ਹਨ। ਕੀਮੋਥਰੈਪੀ ਮਾਰਚ ਦੇ ਆਖਿਰੀ ਹਫ਼ਤੇ ਤੱਕ ਚਲੇਗੀ। ਕਿਹਾ ਜਾ ਰਿਹਾ ਹੈ ਕਿ ਉਹ ਮਈ ਤੱਕ ਕ੍ਰਿਕਟ ਖੇਡਣ ਦੇ ਪੂਰੀ ਤਰ੍ਹਾਂ ਯੋਗ ਹੋ ਜਾਣਗੇ।