ਵਾਸ਼ਿੰਗਟਨ- ਅਮਰੀਕਾ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਈਰਾਨੀ ਤੇਲ ਖ੍ਰੀਦਣ ਵਿੱਚ ਕਟੌਤੀ ਨਹੀਂ ਕੀਤੀ ਤਾਂ ਉਸ ਦੇ ਖਿਲਾਫ਼ ਪ੍ਰਤੀਬੰਧ ਲਗਾਏ ਜਾ ਸਕਦੇ ਹਨ।
ਅਮਰੀਕਾ ਦੀ ਇੱਕ ਨਿਊਜ਼ ਏਜੰਸੀ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਈਰਾਨੀ ਤੇਲ ਲਈ ਭੁਗਤਾਨ ਤੇ ਰੋਕ ਲਗਾਉਣ ਵਾਲੇ ਇੱਕ ਨਵੇਂ ਅਮਰੀਕੀ ਕਨੂੰਨ ਦੇ ਤਹਿਤ ਜੁਰਮਾਨਾ ਲਗਾਉਣ ਸਬੰਧੀ ਇੱਕ ਫੈਸਲਾ 28 ਜੂਨ ਤੱਕ ਲਿਆ ਜਾ ਸਕਦਾ ਹੈ। ਇਹ ਕਾਨੂੰਨ ਕਿਸੇ ਵੀ ਉਸ ਦੇਸ਼ ਤੇ ਲਾਗੂ ਹੋਵੇਗਾ ਜੋ ਕਿ ਇਸ ਸਾਲ ਦੇ ਮੱਧ ਦੌਰਾਨ ਕੱਚੇ ਤੇਲ ਦੀ ਖਰੀਦ ਵਿੱਚ ਕਟੌਤੀ ਨਹੀਂ ਕਰਦੇ।
ਅਮਰੀਕੀ ਅਧਿਕਾਰੀਆਂ ਨੇ ਆਪਣੇ ਨਾਂ ਗੁਪਤ ਰੱਖ ਕੇ ਕਿਹਾ ਹੈ, “ ਜੇ ਭਾਰਤ ਈਰਾਨ ਤੋਂ ਤੇਲ ਆਯਾਤ ਕਰਨ ਵਿੱਚ ਯੋਗ ਕਟੌਤੀ ਨਹੀਂ ਕਰਦਾ ਤਾਂ ਓਬਾਮਾ ਪ੍ਰਸ਼ਾਸਨ ਈਰਾਨ ਦੇ ਕੇਂਦਰੀ ਬੈਂਕ ਦੁਆਰਾ ਤੇਲ ਭੁਗਤਾਨ ਕਰਨ ਵਾਲੇ ਕਿਸੇ ਵੀ ਭਾਰਤੀ ਬੈਂਕ ਨੂੰ ਅਮਰੀਕੀ ਬੈਂਕਿੰਗ ਪ੍ਰਣਾਲੀ ਤੱਕ ਪਹੁੰਚ ਉਪਰ ਰੋਕ ਲਗਾਉਣ ਲਈ ਮਜ਼ਬੂਰ ਹੋ ਸਕਦੇ ਹਨ।” ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਉਹ 15% ਦੇ ਲਗਭੱਗ ਕਟੌਤੀ ਚਾਹੁੰਦੇ ਹਨ। ਜਿਹੜੇ ਦੇਸ਼ ਸਸਤੇ ਰੇਟ ਤੇ ਤੇਲ ਖ੍ਰੀਦ ਕੇ ਉਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਿੱਚ ਸਫਲ ਹੁੰਦੇ ਹਨ ਤਾਂ ਅਜਿਹੇ ਦੇਸ਼ਾਂ ਤੇ ਪ੍ਰਤੀਬੰਧ ਲਗਾਉਣ ਵਿੱਚ ਛੋਟ ਦਿੱਤੀ ਜਾ ਸਕਦੀ ਹੈ।