ਫਰਾਂਸ, (ਸੁਖਵੀਰ ਸਿੰਘ ਸੰਧੂ) -ਇਸ ਦੇ ਟਰੋਸੀ ਸ਼ਹਿਰ ਦੇ ਫੈਕਟਰੀ ਏਰੀਏ ਵਿੱਚ ਹਥਿਆਰ ਬੰਦ ਲੁਟੇਰਿਆਂ ਦੇ ਇੱਕ ਗਰੋਹ ਨੇ ਜਿਹਨਾਂ ਨੇ ਚਿਹਰਿਆਂ ਉਪਰ ਨਕਾਬ ਤੇ ਹੱਥਾਂ ਵਿੱਚ ਦਸਤਾਨੇ ਪਾਏ ਹੋਏ ਸਨ।ਪ੍ਰਫਿਉਮ ਦੇ ਗਡੋਨ ਵਿੱਚ ਡਾਕਾ ਮਾਰਿਆ ਉਹ ਲੇਨਕਮ ਮਾਰਕ ਦੇ ਔਰਤਾਂ ਲਈ ਬਣੇ ਹੋਏ ਪ੍ਰਫਿਊਮ ਦੇ ਕਈ ਪੈਲਟ ਉਠਾ ਕੇ ਲੈ ਗਏ।ਜਿਸ ਦੀ ਕੀਮਤ ਇੱਕ ਅੰਦਾਜ਼ੇ ਮੁਤਾਬਕ 8 ਲੱਖ ਐਰੋ ਦੇ ਕਰੀਬ ਹੈ।ਇਥੇ ਇਹ ਵੀ ਵਰਨਣ ਯੋਗ ਹੈ ਕਿ ਪਿਛਲੇ ਸਾਲ ਮਾਰਚ 2011 ਵਿੱਚ ਡਿਊਟੀ ਫਰੀ ਦੁਕਾਨਾਂ ਨੂੰ ਮਾਲ ਸਪਲਾਈ ਕਰਨ ਵਾਲੀ ਕੰਪਨੀ ਵਿੱਚ ਹਥਿਆਰ ਬੰਦ ਲੁਟੇਰਿਆ ਨੇ ਡਾਕਾ ਮਾਰ ਕੇ ਸਿਗਰਟਾਂ, ਪ੍ਰਫਿਊਮ ਤੇ ਵਾਈਨ ਆਦਿ ਨੂੰ ਲੁੱਟ ਲਿਆ ਸੀ।ਪਰ ਬਾਅਦ ਵਿੱਚ ਲੁਟਿਆ ਹੋਇਆ ਮਾਲ ਉਸ ਦੇ ਨੇੜਲੇ ਇਲਾਕੇ ਵਿੱਚੋਂ ਹੀ ਬਰਾਮਦ ਹੋ ਗਿਆ ਸੀ।