ਸਿੱਖ ਧਰਮ ਭਾਵੇਂ ਹਿੰਦੂ ਧਰਮ ਦੇ ਬਹੁਤ ਨੇੜੇ ਹੈ, ਪਰ ਇਕ ਬਿਲਕੁਲ ਵੱਖਰਾ, ਆਜ਼ਾਦ ਤੇ ਸੰਪੂਰਨ ਧਰਮ ਹੈ ਜਿਸ ਦਾ ਆਪਣਾ ਧਾਰਮਿਕ ਗ੍ਰੰਥ, ਧਾਰਮਿਕ ਅਸਥਾਨ ਕੇਂਦਰ, ਇਤਿਹਾਸ, ਜੀਵਨ ਢੰਗ, ਰਸਮੋ ਰਿਵਾਜ, ਰਹਿਤ ਮਰਯਾਦਾ ਤੇ ਪਰੰਪਰਾਵਾਂ ਹਨ। ਇਸ ਦੇ ਬਾਵਜੂਦ ਇਸ ਧਰਮ ਨੂੰ ਭਾਰਤੀ ਸੰਵਿਧਾਨ ਵਿਚ ਹਿੰਦੂ ਧਰਮ ਦਾ ਹੀ ਇਕ ਅੰਗ ਦਰਸਾਇਆ ਗਿਆ ਹੈ, ਜਿਸ ਵਿਚ ਸੋਧ ਕਰਨ ਲਈ ਸਿੱਖ ਜੱਥੇਬੰਦੀਆਂ ਬੜੀ ਦੇਰ ਤੋਂ ਮੰਗ ਕਰ ਰਹੀਆਂ ਹਨ। ਇਹ ਇਕ ਕੌੜੀ ਸੱਚਾਈ ਹੈ ਕਿ ਜਦੋਂ 26 ਨਵੰਬਰ 1949 ਨੂੰ ਮੌਜੂਦਾ ਭਾਰਤੀ ਸੰਵਿਧਾਨ ਦਾ ਖਰੜਾ ਪਾਸ ਕੀਤਾ ਗਿਆ ਤੇ ਇਸ ਉਤੇ ਸੰਵਿਧਾਨਕ ਕਮੇਟੀ ਦੇ ਦੋ ਸਿੱਖ ਮੈਂਬਰਾਂ ਸਵਰਗੀ ਹੁਕਮ ਸਿੰਘ ਅਤੇ ਭੂਪਿੰਦਰ ਸਿੰਘ ਮਾਨ ਨੇ ਅਕਾਲੀ ਦਲ ਦੇ ਆਦੇਸ਼ ਅਨੁਸਾਰ ਦਸਤਖ਼ਤ ਨਹੀਂ ਕੀਤੇ ਤੇ ਸਿੱਖਾਂ ਨੂੰ ਸੰਵਿਧਾਨਕ ਗਰੰਟੀ ਨਾ ਦਿਤੇ ਜਾਣ ਵਿਰੁਧ ਰੋਸ ਦਾ ਪ੍ਰਗਟਾਵਾ ਕੀਤਾ ਸੀ, ਪਰ ਬਹੁਗਿਣਤੀ ਦੇ ਜ਼ੋਰ ਨਾਲ ਸਿੱਖਾਂ ਦੀ ਅਵਾਜ਼ ਦੱਬਾ ਦਿਤੀ ਗਈ।
ਅਕਾਲੀ ਦਲ ਨੇ ਅਪਣੀਆਂ ਮੰਗਾਂ ਦੀ ਪੂਰਤੀ ਲਈ ਅਗੱਸਤ 1982 ਵਿਚ ‘ਧਰਮ ਯੁੱਧ’ ਮੋਰਚਾ ਲਗਾਇਆ ਸੀ, ਉਨ੍ਹਾਂ ਮੰਗਾਂ ਵਿਚ ਸਿੱਖਾਂ ਦੀ ਵਿਲੱਖਣ ਹਸਤੀ ਲਈ ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਕਰਨ ਦੀ ਮੰਗ ਵੀ ਸੀ, ਭਾਵੇਂ ਇਹ ਸਾਲ 1983 ਦੌਰਾਨ ਸਰਕਾਰ ਨਾਲ ਗਲਬਾਤ ਕਰਨ ਸਮੇਂ ਉਭਰੀ ਸੀ। ਸਰਕਾਰ ਨੇ ਇਹ ਮੰਗ ਪਰਵਾਨ ਨਾ ਕੀਤੀ ਤਾਂ ਅਕਾਲੀ ਦਲ ਦੇ ਪ੍ਰੋਗਰਾਮ ਅਨੁਸਾਰ 27 ਫਰਵਰੀ 1984 ਨੂੰ ਸਾਰੇ ਸੀਨੀਅਰ ਅਕਾਲੀ ਲੀਡਰ ਸੰਵਿਧਾਨ ਦੀ ਇਹ ਧਾਰਾ ਫਾੜ ਕੇ ਜਾਂ ਸਾੜ ਕੇ ਜੇਲ੍ਹ ਗਏ। ਉਸ ਦਿਨ ਸਵੇਰੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਟੈਲੀਫੋਨ ਤੇ ਪੰਜ ਵਾਰੀ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਸੰਤ ਜੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਸਨ। ਉਨ੍ਹਾਂ ਨੂੰ ਸੁਨੇਹਾ ਦਿਤਾ ਗਿਆ, ਉਨ੍ਹਾ ਨੇ ਇਨਕਾਰ ਕਰਦਿਆ ਕਿਹਾ, “ਮੈਂ ਰਾਸ਼ਟਰਪਤੀ ਦੇ ਝੂਠੇ ਲਾਰਿਆਂ ਦੀ ਥਾਂ, ਸ਼ਬਦ ਕੀਰਤਨ ਸਰਵਨ ਕਰਨਾ ਵਧੇਰੇ ਚੰਗਾ ਸਮਝਦਾ ਹਾਂ।”
ਸਰਕਾਰ ਅਤੇ ਪਲਿਸ ਵਲੋਂ ਸਖਤ ਬੰਦਸ਼ਾਂ ਤੇ ਚੈਕਿੰਗ ਕਾਰਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਰਣਧੀਰ ਸਿੰਘ ਚੀਮਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਦਿੱਲੀ ਨਾ ਜਾ ਸਕੇ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸਾਸ਼ਨ ਦੇ ਸਕਤਰੇਤ ਸਾਹਮਣੇ 25 ਧਾਰਾ ਪਾੜ ਕੇ ਗ੍ਰਿਫਤਾਰੀ ਦਿਤੀ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਇਤਨੀ ਸਖਤੀ ਦੇ ਬਾਵਜੂਦ ਦਿੱਲੀ ਪੁਜ ਗਏ ਅਤੇ ਉਨ੍ਹਾਂ ਨੇ ਲਹਿਣਾ ਸਿੰਘ ਤੁੜ ਐਮ. ਪੀ, ਦਲੀਪ ਸਿੰਘ ਪਾਂਧੀ ਐਮ.ਐਲ.ਏ., ਲੁਧਿਆਣਾ ਜ਼ਿਲਾ ਪ੍ਰਧਾਨ ਤਾਲਬ ਸਿੰਘ ਸੰਧੂ ਅਤੇ ਹਰਚਰਨ ਸਿੰਘ ਦਿੱਲੀ ਸਮੇਤ ਦਿੱਲੀ ਵਿਖੇ 25 ਧਾਰਾ ਸਾੜ ਕੇ ਗ੍ਰਿਫਤਾਰੀ ਦਿਤੀ। ਇਸ ਪਿਛੋਂ ਹਰ ਸੋਮਵਾਰ ਨੂੰ ਅਕਾਲੀ ਵਰਕਰ ਦਿਲੀ ਵਿਖੇ 25 ਧਾਰਾ ਸਾੜ ਕੇ ਗ੍ਰਿਫਤਾਰੀ ਦੇਣ ਲਗੇ।
ਆਖਰ ਸਰਕਾਰ ਨੇ 25 ਧਾਰਾ ਵਿਚ ਸੋਧ ਕਰਨੀ ਮੰਨ ਲਈ ਅਤੇ ਕੇਂਦਰੀ ਗ੍ਰਹਿ ਮੰਤਰੀ ਪ੍ਰਕਾਸ਼ ਚੰਦ ਸੇਠੀ ਨੇ 31 ਮਾਰਚ ਨੂੰ ਪ੍ਰੈਸ ਨੂ ਇਕ ਬਿਆਨ ਜਾਰੀ ਕੀਤਾ ਜੋ ਇਸ ਤਰ੍ਹਾਂ ਸੀ:-
“There seem to be some misgivings among members of the Shiromani Akali Dal that the wording of Explanation II of Article 25 [2] [b] of the Constitution does not reflect the distinct identity of the Sikh Community, Government will be prepared to consult the S.G.P.C. and other representation of Sikh Community as well as legal experts and undertake such legislation by way of amendment as may be necessary to remove doubts on this point. In view of this, I trust that Shiromani Akali Dal will withdraw the agitation proposed to start on the 2nd April.”
ਕੁਝ ਦਿਨਾਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਪੱਤਰ ਭੀ ਮਿਲ ਗਿਆ। ਸ਼੍ਰੋਮਣੀ ਕਮੇਟੀ ਵਲੋਂ ਇਸ ਬਾਰੇ ਪੰਥਕ ਵਿਦਵਾਨਾਂ, ਵਕੀਲਾਂ ਤੇ ਹੋਰ ਸੰਸਥਾਵਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਜਾ ਰਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲਾ ਹੋ ਗਿਆ। ਦੋ ਜੂਨ,1984 ਸ਼ਾਮ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਕਾਸ਼ਬਾਣੀ ਅਤੇ ਦੂਰਦਰਸ਼ਨ ਨੈਟਵਰ ਉਤੇ “ਰਾਸ਼ਟਰ ਦੇ ਨਾਂਅ” ਭਾਸ਼ਨ ਵਿਚ ਇਸ ਮੰਗ ਨੂੰ ਪਰਵਾਨ ਕਰਨ ਬਾਰੇ ਜ਼ਿਕਰ ਕੀਤਾ ਸੀ।
ਹੁਣ ਸਮਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਰਲੀਮੈਂਟ ਦੇ ਸਾਰੇ ਸਿੱਖ ਮੈਂਬਰ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਕੇਂਦਰ ਸਰਕਾਰ ਉਤੇ ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਕਰਨ ਲਈ ਦਬਾਓ ਪਾਉਣ।ਇਸ ਦੇ ਨਾਲ ਹੀ ਆਨੰਦ ਮੈਰਿਜ ਐਕਟ-1909 ਵਿਚ ਸੋਧ ਕਰਨ ਦਾ ਵੀ ਯਤਨ ਕਰਨ ਤਾਂ ਜੋ ਚਿਰਾਂ ਤੋਂ ਲਟਕਦੀਆਂ ਇਹ ਮੰਗਾਂ ਪੂਰੀਆਂ ਹੋ ਸਕ