ਫਰਾਂਸ, (ਸੁਖਵੀਰ ਸਿੰਘ ਸੰਧੂ) – ਅਗਰ ਫਰਾਂਸ ਦੇ ਫਰੈਂਚ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਰਹਾਇਸ਼ ਦੀ ਚੋਣ ਕਰਨ ਲਈ ਪੁੱਛਿਆ ਜਾਵੇ ਤਾਂ 21 ਪ੍ਰਤੀਸ਼ਤ ਲੋਕੀ ਵਿਦੇਸ਼ਾਂ ਵਿੱਚ ਜਾਕੇ ਰਹਿਣਾ ਪਸੰਦ ਕਰਦੇ ਹਨ।ਵਿਦੇਸ਼ਾਂ ਵਿੱਚ ਸੈਟਲ ਹੋਣ ਵਾਲੇ ਚਾਹਵਾਨ ਲੋਕਾਂ ਵਿੱਚ 35 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਗਿਣਤੀ ਵੱਧ ਹੈ, ਤੇ 50 ਸਾਲ ਤੋਂ ਵੱਧ ਉਮਰ ਵਾਲਿਆ ਦੀ ਗਿਣਤੀ ਘੱਟ ਹੈ।ਸਭ ਤੋਂ ਜਿਆਦਾ ਲੋਕੀ ਫਰਾਂਸ ਦੇ ਸਾਊਥ ਈਸਟ ਇਲਾਕੇ ਦੇ ਵਸਨੀਕ ਹਨ।ਇਸ ਦੇ ਮੁਕਾਬਲੇ ਪੈਰਿਸ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਜਿਸ ਨੂੰ ਈਲ ਦਾ ਫਰਾਂਸ ਕਹਿੰਦੇ ਹਨ, ਉਥੇ ਦੇ ਵਸਨੀਕ ਪ੍ਰਦੇਸ ਵਿੱਚ ਜਾਕੇ ਵਸਣ ਦੇ ਇਤਨੇ ਚਾਹਵਾਨ ਨਹੀ ਹਨ। ਇਸ ਗੱਲ ਦਾ ਪ੍ਰਗਟਾਵਾ ਇਥੋਂ ਦੇ ਅਖਬਾਰ (ਬੀ ਏ ਆ 20ਮਿੰਟ) ਨੇ ਕੀਤਾ ਹੈ।
ਇੱਕੀ ਪ੍ਰਤੀਸ਼ਤ ਫਰੈਂਚ ਲੋਕੀ ਫਰਾਂਸ ਤੋਂ ਬਾਹਰ ਜਾਕੇ ਸੈਟਲ ਹੋਣ ਦੇ ਚਾਹਵਾਨ।
This entry was posted in ਅੰਤਰਰਾਸ਼ਟਰੀ.