ਮੀਰਪੁਰ- ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਬੰਗਲਾ ਦੇਸ਼ ਦੀ ਟੀਮ ਨੂੰ 2 ਰਨਾਂ ਨਾਲ ਹਰਾ ਕੇ ਏਸ਼ੀਆ ਕੱਪ ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਪਾਕਿਸਤਾਨ ਨੇ 12 ਸਾਲ ਬਾਅਦ ਏਸ਼ੀਆ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ 2000 ਵਿੱਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ 39 ਰਨਾਂ ਨਾਲ ਹਰਾ ਕੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਸੀ।
ਪਾਕਿਸਤਾਨ ਨੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਬੰਗਲਾ ਦੇਸ਼ੀ ਟੀਮ ਨੂੰ 236 ਰਨ ਬਣਾ ਕੇ ਹਰਾ ਦਿੱਤਾ। ਬੰਗਲਾ ਦੇਸ਼ੀ ਟੀਮ ਕੇਵਲ 8 ਵਿਕਟਾਂ ਤੇ 234 ਰਨ ਹੀ ਬਣਾ ਸਕੀ। ਅੰਤਿਮ ਓਵਰ ਵਿੱਚ ਇਜ਼ਾਜ਼ ਚੀਮਾ ਨੇ ਗੇਂਦਬਾਜ਼ੀ ਕਰਕੇ ਮੇਜ਼ਬਾਨ ਟੀਮ ਤੇ ਜਿੱਤ ਪ੍ਰਾਪਤ ਕੀਤੀ। ਪਾਕਿਸਤਾਨ ਨੇ 50 ਓਵਰਾਂ ਵਿੱਚ 9 ਵਿਕਟ ਗਵਾ ਕੇ 236 ਰਨ ਬਣਾਏ। ਪਾਕਿਸਤਾਨ ਦੇ 70 ਰਨ ਦੇ ਯੋਗ ਤੇ ਹੀ 4 ਵਿਕਿਟ ਡਿੱਗ ਗਏ ਸਨ, ਪਰ ਸਰਫਰਾਜ਼ ਨੇ ਪਾਰੀ ਨੂੰ ਸੰਭਾਲਦੇ ਹੋਏ ਸਕੋਰ ਨੂੰ 200 ਤੋਂ ਉਪਰ ਪਹੁੰਚਾਇਆ। ਸ਼ਾਹਿਦ ਅਫਰੀਦੀ ਨੇ ਵੀ 32 ਰਨ ਦੀ ਪਾਰੀ ਖੇਡੀ। ਹਮਾਦ ਆਜ਼ਮ ਅਤੇ ਉਮਰ ਅਕਮਲ ਨੇ ਵੀ 30-30 ਰਨ ਦਾ ਯੋਗਦਾਨ ਦਿੱਤਾ।
ਗੇਂਦਬਾਜ਼ ਇਜ਼ਾਜ਼ ਚੀਮਾ ਪਾਕਿਸਤਾਨ ਦੀ ਇਸ ਜਿੱਤ ਦੇ ਹੀਰੋ ਬਣੇ। ਚੀਮਾ ਨੇ ਤਿੰਂਨ ਕੀਮਤੀ ਵਿਕਟਾਂ ਚਟਕਾ ਕੇ ਮੈਚ ਪਾਕਿਸਤਾਨ ਦੀ ਝੋਲੀ ਵਿੱਚ ਪਾਇਆ ।ਚੀਮਾ ਨੇ ਮੈਚ ਦੇ ਅੰਤਿਮ ਓਵਰ ਵਿੱਚ ਵਧੀਆ ਗੇਂਬਾਜ਼ੀ ਕਰਕੇ ਟੀਮ ਨੂੰ ਜਿੱਤ ਦਿਵਾਈ। ਸ਼ਹਿਦ ਅਫ਼ਰੀਦੀ ਨੂੰ ਮੈਚ ਆਫ਼ ਦੀ ਮੈਨ ਅਵਾਰਡ ਦਿੱਤਾ ਗਿਆ। ਬੰਗਲਾ ਦੇਸ਼ ਦੇ ਸਾਬਕਾ ਕਪਤਾਨ ਅਤੇ ਸਟਾਰ ਆਲਰਾਂਊਡਰ ਸ਼ਾਕਿਬ ਅਲ ਹਸਨ ਨੂੰ ਪਲੇਅਰ ਆਫ਼ ਦਾ ਟੂਰਨਾਮੈਂਟ ਚੁਣਿਆ ਗਿਆ।