ਵਾਸਿੰਗਟਨ- ਰਾਸ਼ਟਰਪਤੀ ਬਰਾਕ ਓਬਾਮਾ ਨੇ ਆਰਥਕ ਸੰਕਟ ਨਾਲ ਜੂਝ ਰਹੇ ਪ੍ਰਵਾਰਾਂ ਨੂੰ ਰਾਹਤ ਦੇਣ ਲਈ ਟੈਕਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਅਪ੍ਰੈਲ ਮਹੀਨੇ ਤੋਂ ਟੈਕਸਾਂ ਵਿਚ ਦਿੱਤੀ ਜਾਣ ਵਾਲੀ ਨਵੀਂ ਛੋਟ ਲਾਗੂ ਹੋ ਜਾਵੇਗੀ। ਰਾਸ਼ਟਰਪਤੀ ਓਬਾਮਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਹੀ ਕੰਮਕਾਰੀ ਪ੍ਰਵਾਰਾਂ ‘ਤੇ ਪੈਣ ਵਾਲੇ ਟੈਕਸ ਦੇ ਭਾਰ ਨੂੰ ਘੱਟ ਕਰਨ ਦਾ ਵਾਅਦਾ ਕੀਤਾ ਸੀ।
ਟੈਲੀਵਿਜ਼ਨ ਅਤੇ ਇੰਟਰਨੈੱਟ ‘ਤੇ ਰਾਸ਼ਟਰਪਤੀ ਨੇ ਆਪਣੇ ਹਫ਼ਤਾਵਾਰੀ ਸੰਦੇਸ਼ ਵਿਚ ਦਸਿਆ ਕਿ ਇਕ ਔਸਤ ਪ੍ਰਵਾਰ ਨੂੰ ਘੱਟੋ ਘੱਟ 65 ਡਾਲਰ ਹਰ ਮਹੀਨੇ ਦੀ ਰਾਹਤ ਮਿਲੇਗੀ। ਉਨ੍ਹਾਂ ਨੇ ਇਸਨੂੰ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਤੇਜ਼ ਰਫ਼ਤਾਰ ਨਾਲ ਲਾਗੂ ਹੋਣ ਵਾਲੀ ਟੈਕਸ ਕਟੌਤੀ ਦਸਿਆ ਹੈ। ਰਾਸ਼ਟਰਪਤੀ ਓਬਾਮਾ ਨੇ ਆਪਣੇ ਸੰਦੇਸ਼ ਵਿਚ ਇਹ ਵੀ ਦਸਿਆ ਕਿ ਉਹ ਕਿਵੇਂ ਅਰਬਾਂ ਡਾਲਰ ਦੇ ਬਜਟ ਘਾਟੇ ਨੂੰ ਪੂਰਿਆਂ ਕਰਨਗੇ ਜਿਹੜੇ ਪਿਛਲੇ ਸਰਕਾਰ ਨੇ ਉਨ੍ਹਾਂ ਲਈ ਛਡਿਆ ਹੈ।
ਓਬਾਮਾ ਨੇ ਕਿਹਾ ਕਿ ਉਹ ਵੀਰਵਾਰ ਨੂੰ ਇਕ ਈਮਾਨਦਾਰ ਬਜਟ ਪੇਸ਼ ਕਰਨਗੇ। ਓਬਾਮਾ ਨੇ ਆਪਣੇ ਆਰਥਕ ਪੈਕੇਜ ਨੂੰ ਵੀ ਇਕ ਵੱਡਾ ਕਦਮ ਦਸਿਆ, ਜਿਸਨੂੰ ਸੰਸਦ ਨੇ ਪਾਸ ਕਰ ਦਿੱਤਾ ਹੈ ਅਤੇ ਉਹ ਹੁਣ ਕਾਨੂੰਨ ਦਾ ਰੂਪ ਲੈ ਚੁਕਿਆ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ਵਿਚ ਲੋਕਾਂ ਨੂੰ ਆਗਾਹ ਕੀਤਾ ਕਿ ਅਗਲਾ ਰਾਹ ਚੁਣੌਤੀਆਂ ਭਰਿਆ ਹੈ। ਅਮਰੀਕਾ ਵਿਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿਚ ਰਿਕਾਰਡ ਵਾਧਾ ਹੋਇਆ ਹੈ ਅਤੇ ਵੱਡੀਆਂ ਕੰਪਨੀਆਂ ਵਿਚ ਛਾਂਟੀ ਦਾ ਦੌਰ ਲਗਾਤਾਰ ਜਾਰੀ ਹੈ। ਅਰਥ ਵਿਵਸਥਾ ਵਿਚ ਅਜੇ ਤੱਕ ਸੁਧਾਰ ਦੇ ਕੋਈ ਸੰਕੇਤ ਵਿਖਾਈ ਨਹੀਂ ਦੇ ਰਹੇ। ਜਿ਼ਕਰਯੋਗ ਹੈ ਕਿ ਰਾਸ਼ਟਰਪਤੀ ਓਬਾਮਾ ਵਲੋਂ ਘਰ ਨੂੰ ਫੋਰ ਕਲੋਜ਼ਰ ਤੋਂ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਲੋਕਾਂ ਨੂੰ ਰਾਹਤ ਦੇਣ ਦਾ ਵੀ ਐਲਾਨ ਕੀਤਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਪਹਿਲੀ ਵਾਰ