ਸਿਓਲ- ਪ੍ਰਮਾਣੂੰ ਸੁਰੱਖਿਆ ਸੰਮੇਲਨ ਵਿੱਚ 53 ਦੇਸ਼ਾਂ ਦੇ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਹਿੱਸਾ ਲੈ ਰਹੇ ਹਨ। ਪ੍ਰਮਾਣੂੰ ਸੁਰੱਖਿਆ ਸਬੰਧੀ ਪਹਿਲਾ ਸੰਮੇਲਨ 2010 ਵਿੱਚ ਵਾਸ਼ਿੰਗਟਨ ਵਿੱਚ ਆਯੋਜਿਤ ਕੀਤਾ ਗਿਆ ਸੀ। ਸੰਮੇਲਨ ਵਿੱਚ ਭਾਗ ਲੈ ਰਹੇ ਮਹਿਮਾਨਾਂ ਦੇ ਸਨਮਾਨ ਵਿੱਚ ਦਿੱਤੇ ਗਏ ਰਾਤ ਦੇ ਖਾਣੇ ਦੌਰਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਪਾਕਿਸਤਾਨ ਦੇ ਪ੍ਰਧਾਨਮੰਤਰੀ ਗਿਲਾਨੀ ਨਾਲ ਵੀ ਮੁਲਾਕਾਤ ਹੋਈ।
ਪ੍ਰਮਾਣੂੰ ਊਰਜਾ ਦੇ ਖਿਲਾਫ਼ ਪ੍ਰਦਰਸ਼ਨਾਂ ਅਤੇ ਉਤਰ ਕੋਰੀਆ ਦੇ ਮਿਸਾਈਲ ਟੈਸਟ ਦੀ ਧਮਕੀ ਤੋਂ ਬਾਅਦ ਇਹ ਦੂਸਰਾ ਸੰਮੇਲਨ ਹੋ ਰਿਹਾ ਹੈ। ਇਸ ਦੌਰਾਨ ਉਤਰ ਕੋਰੀਆ ਦੇ ਪ੍ਰਮਾਣੂੰ ਹੱਥਿਆਰ ਹੀ ਚਰਚਾ ਦਾ ਮੁੱਖ ਮੁੱਦਾ ਬਣੇ ਹੋਏ ਹਨ। ਉਤਰ ਕੋਰੀਆ ਨੇ ਆਪਣੇ ਬਿਆਨ ਵਿੱਚ ਇਹ ਧਮਕੀ ਦਿੱਤੀ ਹੈ ਕਿ ਜੇ ਸਿੱਖਰ ਸੰਮੇਲਨ ਦੌਰਾਨ ਸਾਂਝੇ ਬਿਆਨ ਵਿੱਚ ਉਸ ਦਾ ਨਾਂ ਲਿਆ ਗਿਆ ਤਾਂ ਉਹ ਖੁਲ੍ਹੀ ਲੜ੍ਹਾਈ ਛੇੜ ਦੇਵੇਗਾ। ਉਤਰੀ ਕੋਰੀਆ ਨੇ ਰਾਕੇਟ ਲਾਂਚ ਕਰਨ ਲਈ ਮਿਸਾਈਲ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਮਿਸਾਈਲ ਦਾ ਨਿਸ਼ਾਨਾ ਫਿਲਪਾਈਨ ਨੂੰ ਬਣਾਇਆ ਜਾ ਸਕਦਾ ਹੈ ਜੋ ਕਿ ਅਮਰੀਕੀ ਪੱਖੀ ਹੈ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੱਖਣੀ ਕੋਰੀਆ ਵਿੱਚ ਪ੍ਰਮਾਣੂੰ ਸਿੱਖਰ ਸੰਮੇਲਨ ਦੌਰਾਨ ਇੱਕ ਦੂਸਰੇ ਨੂੰ ਬੜੇ ਹੀ ਪਿਆਰ ਅਤੇ ਸਦਭਾਵਨਾ ਨਾਲ ਮਿਲੇ। ਉਨ੍ਹਾਂ ਇੱਕ ਦੂਸਰੇ ਨੂੰ ਜਫ਼ੀ ਪਾ ਕੇ ਮਿਲੇ ਅਤੇ ਬਹੁਤ ਹੀ ਪ੍ਰਸੰਨ ਵਿਖਾਈ ਦਿੱਤੇ। ਓਬਾਮਾ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਕਿਹਾ, “ਤੁਹਾਨੂੰ ਇੱਥੇ ਵੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ।”