ਨਵੀਂ ਦਿੱਲੀ- 1984 ਵਿੱਚ ਹੋਏ ਸਿੱਖ ਦੰਗਿਆਂ ਦੇ ਸਬੰਧ ਵਿੱਚ ਸੀਬੀਆਈ ਨੇ ਕਿਹਾ ਕਿ ਦੰਗਿਆਂ ਦੌਰਾਨ ਪਹਿਲਾਂ ਤੋਂ ਹੀ ਯੋਜਨਾ-ਬੰਧ ਢੰਗ ਨਾਲ ਕੰਮ ਕੀਤਾ ਗਿਆ ਅਤੇ ਪੁਲਿਸ ਨੇ ਹੋ ਰਹੀ ਹਿੰਸਾ ਤੇ ਆਪਣੀਆਂ ਅੱਖਾਂ ਬੰਦ ਕਰ ਰੱਖੀਆਂ ਸਨ। ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਅੰਤਿਮ ਦਲੀਲ ਦਿੰਦੇ ਹੋਏ ਸੀਬੀਆਈ ਦੇ ਵਕੀਲ ਆਰ ਐਸ ਚੀਮਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਜਾਣਬੁੱਝ ਕੇ ਅਜਿਹੀ ਕਾਰਵਾਈ ਨਹੀਂ ਕੀਤੀ ਜੋ ਕਿ ਉਸ ਨੂੰ ਕਰਨੀ ਚਾਹੀਦੀ ਸੀ।
ਚੀਮਾ ਨੇ ਅਦਾਲਤ ਵਿੱਚ ਕਿਹਾ ਸਿੱਖ ਦੰਗਿਆਂ ਦੇ ਦੌਰਾਨ ਹੋ ਰਹੀਆਂ ਹਿੰਸਕ ਘਟਨਾਵਾਂ ਦੇ ਖਿਲਾਫ਼ ਪੁਲਿਸ ਨੂੰ 150 ਦੇ ਕਰੀਬ ਸਿ਼ਕਾਇਤਾਂ ਮਿਲੀਆਂ ਪਰ ਪੁਲਿਸ ਨੇ ਸਿਰਫ਼ ਪੰਜ ਤੇ ਹੀ ਐਫਆਈਆਰ ਦਰਜ ਕੀਤੀ। ਚੀਮਾ ਨੇ ਕਿਹਾ, “ ਇਹ ਅਜਿਹਾ ਮਾਮਲਾ ਸੀ, ਜਿੱਥੇ ਪੁਲਿਸ ਨੇ ਪਹਿਲਾਂ ਤੋਂ ਹੀ ਯੋਜਨਾ-ਬੰਧ ਢੰਗ ਨਾਲ ਕਾਰਵਾਈ ਕੀਤੀ ਅਤੇ ਹਰ ਪੁਲਿਸ ਕਰਮਚਾਰੀ ਨੇ ਆਪਣੀਆਂ ਅੱਖਾਂ ਬੰਦ ਕਤਿੀਆਂ ਹੋਈਆਂ ਸਨ।” ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ ਅਜਿਹੇ ਲੋਕਾਂ ਦੇ ਖਿਲਾਫ਼ ਕੀਤੀ ਜਿੰਨ੍ਹਾਂ ਨੇ ਸਿੱਖਾਂ ਦੀ ਮਦਦ ਕੀਤੀ। ਪੀੜਤਾਂ ਦੀ ਮਦਦ ਕਰਨ ਲਈ ਕੋਈ ਵੀ ਪੁਲਿਸ ਕਰਮਚਾਰੀ ਅੱਗੇ ਨਹੀਂ ਆਇਆ। ਦੰਗਿਆਂ ਦੌਰਾਨ ਕੋਈ ਵੀ ਪੁਲਿਸ ਵਾਲਾ ਸਿ਼ਕਾਇਤ ਨਹੀਂ ਸੀ ਦਰਜ ਕਰ ਰਿਹਾ। ਬਚਾਅ ਪੱਖ ਦੇ ਗਵਾਹ ਪੁਲਿਸ ਅਧਿਕਾਰੀਆਂ ਨੇ ਇੱਥੋਂ ਤੱਕ ਕਿ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਦੰਗਿਆਂ ਦੌਰਾਨ ਕੁਝ ਵੀ ਨਹੀਂ ਵੇਖਿਆ। ਦਲੀਲਾਂ ਦੌਰਾਨ ਜੱਜ ਨੇ ਵਕੀ਼ਲ ਤੋ ਂਪੁਛਿਆ ਕਿ ਕੀ ਸੀਬੀਆਈ ਕੋਲ ਸਜਣ ਕੁਮਾਰ ਅਤੇ ਹੋਰ ਅਰੋਪੀਆਂ ਦੇ ਖਿਲਾਫ਼ ਇਸ ਗੱਲ ਨੂੰ ਸਾਬਿਤ ਕਰਨ ਲਈ ਪੁੱਖਤਾ ਸਬੂਤ ਹਨ ਕਿ ਉਹ ਭੀੜ ਨੂੰ ਉਕਸਾ ਰਹੇ ਸਨ।