ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਪੁਰਬ ਸਮੇਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਸ਼ਰਧਾਲੂਆਂ ਦੇ ਖੁਫੀਆ ਵਿਭਾਗ ਵੱਲੋਂ ਨਾਮ ਕੱਟੇ ਜਾਣ ਦਾ ਪੱਤਰ ਪ੍ਰਾਪਤ ਹੋਇਆ ਹੈ, ਜਿਸ ਅਨੁਸਾਰ ਯਾਤਰਾ ਜਾਣ ਵਾਲੇ ਸ਼ਰਧਾਲੂ ਜਿਆਦਾ ਤਰ ਹਰਿਆਣਾ ਅਤੇ ਚੰਡੀਗੜ੍ਹ ਨਾਲ ਸਬੰਧਤ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਿਸਟ ‘ਚ ਸੀਰੀਅਲ ਨੰਬਰ 39, 40, 804, 995, 996, 997, 1004, 1005, 1006, 1007, 1016, 1017, 1057, 1058, 1059, 1066, 1067, 1068, 1069, 1078, 1109, 1670, 1671, 1672, 1673, 1674, 1678, 1679, 1680, 1765, 1766, 1769 ਅਤੇ 1622 ਅਨੁਸਾਰ ਨਾਮ ਕੱਟੇ ਗਏ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਨੇ ਸ਼ਰਧਾਲੂਆਂ ਦੇ ਨਾਮ ਕੱਟੇ ਜਾਣ ਤੇ ਤਿੱਖਾ ਪ੍ਰਤੀ ਕਰਮ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਵਿੱਚ ਸ਼ਰਧਾਲੂਆਂ ਦੀ ਸਹੀ ਤਰੀਕੇ ਅਨੁਸਾਰ ਪੜਤਾਲ ਨਾ ਹੋਣ ਕਾਰਨ ਸਬੰਧਤ ਪੜਤਾਲੀਆ ਏਜੰਸੀਆਂ ਦਾ ਕਾਰਜ ਤਸੱਲੀ ਬਖਸ ਨਹੀ ਲੱਗਦਾ। ਉਨ੍ਹਾਂ ਕਿਹਾ ਕਿ ਸਧਾਰਨ ਲੋਕ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਹਨ, ਉਨ੍ਹਾਂ ਦੀ ਸਹੀ ਤੇ ਯੋਗਤੰਤਰ ਰਾਹੀਂ ਪੜਤਾਲ ਨਾ ਹੋਣ ਕਾਰਨ ਲਿਸਟ ‘ਚ ਉਨਾਂ ਦੇ ਨਾਮ ਕੱਟ ਦਿੱਤੇ ਜਾਂਦੇ ਹਨ, ਜਿਸ ਕਾਰਨ ਇਸ ਧਾਰਮਿਕ ਯਾਤਰਾ ਤੋਂ ਸ਼ਰਧਾਲੂ ਵਾਂਝੇ ਰਹਿ ਜਾਂਦੇ ਹਨ ਤੇ ਉਨਾਂ ਦੇ ਮਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਰੋਸ਼ ਪ੍ਰਗਟ ਹੁੰਦਾ ਹੈ। ਉਨਾਂ ਕਿਹਾ ਕਿ ਉਪਰੋਕਤ ਸੀਰੀਅਲ ਨੰਬਰਾਂ ਵਾਲੇ ਸ਼ਰਧਾਲੂ 10 ਅਪ੍ਰੈਲ ਤੋਂ ਬਾਅਦ ਕੰਮਕਾਰ ਵਾਲੇ ਦਿਨ ਆ ਕੇ ਆਪਣੇ ਪਾਸਪੋਰਟ ਤੇ ਵੀਜਾ ਫੀਸ ਵਾਪਸ ਲੈ ਸਕਦੇ ਹਨ। ਬਾਕੀ ਯਾਤਰੂਆਂ ਦੇ ਪਾਸਪੋਰਟ ਪਾਕਿਸਤਾਨ ਅੰਬੈਂਸੀ ਵਿਚ ਜਮਾਂ ਕਰਵਾ ਦਿੱਤੇ ਗਏ ਹਨ, ਯਾਤਰੂ ਮਿਤੀ 8.4.2012 ਨੂੰ ਦਫਤਰ ਸ੍ਰੋਮਣੀ ਕਮੇਟੀ ਦੇ ਟੈਲੀਫੂਨ ਨੰਬਰਾਂ(0183-553957,58,59) ਤੇ ਸੰਪਰਕ ਕਰਕੇ ਹੀ ਅੰਮ੍ਰਿਤਸਰ ਆਉਣ ਦੀ ਖੇਚਲ ਕਰਨ।
ਉਹਨਾਂ ਕਿਹਾ ਕਿ ਵਿਸਾਖੀ ਪੁਰਬ ਸਮੇਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਤੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਵੇਗਾ ਤੇ 11 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਹੁੰਚੇਗਾ ਅਤੇ 13 ਅਪ੍ਰੈਲ ਨੂੰ ਵਿਸਾਖੀ ਪੁਰਬ ਮਨਾਉਣ ਉਪਰੰਤ ਇਹ ਸ਼ਰਧਾਲੂਆਂ ਦਾ ਜੱਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ। 15 ਅਪ੍ਰੈਲ ਨੂੰ ਸ਼ਰਧਾਲੂ ਗੁਰਦੁਆਰਾ ਸੱਚਾ ਸੌਦਾ ਮੰਡੀ ਚੂਹੜਕਾਣਾ ਸੇਖੂਪੁਰਾ ਦੇ ਦਰਸ਼ਨ ਕਰਨ ਜਾਣਗੇ ਤੇ ਉਸੇ ਦਿਨ ਸ਼ਾਮ ਨੂੰ ਵਾਪਸ ਗੁਰਦੁਆਰਾ ਨਨਕਾਣਾ ਸਾਹਿਬ ਆ ਜਾਣਗੇ ਅਤੇ 16 ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪਹੁੰਚੇਗਾ, 17 ਅਪ੍ਰੈਲ ਨੂੰ ਜਥਾ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰਨ ਜਾਵੇਗਾ ਤੇ 19 ਅਪ੍ਰੈਲ ਨੂੰ ਜਥਾ ਵਾਪਸ ਦੇਸ਼ ਪਰਤ ਆਵੇਗਾ।