ਓਸਲੋ,(ਰੁਪਿੰਦਰ ਢਿੱਲੋ ਮੋਗਾ) – ਗੁਰੂ ਘਰ ੳਸਲੋ ਅਤੇ ਗੁਰੂ ਘਰ ਲੀਅਰ(ਨਾਰਵੇ) ਦੇ ਸਾਂਝੇ ਉਪਰਾਲੇ ਸਦਕੇ ਗੁਰਦੁਆਰਾ ਸਾਹਿਬ ੳਸਲੋ ਵਿਖੇ ਅੰਮ੍ਰਿਤ ਸੰਚਾਰ ਹੋਇਆ ਅਤੇ ਭਾਈ ਪਲਵਿੰਦਰ ਸਿੰਘ, ਤਜਿੰਦਰ ਕੋਰ,ਜਸਵਿੰਦਰ ਕੋਰ, ਸੁਰਿੰਦਰ ਕੋਰ, ਰਵਿੰਦਰ ਕੋਰ, ਹਰਜਿੰਦਰ ਸਿੰਘ, ਸਰਬਜੀਤ ਸਿੰਘ,ਅਮਰਪ੍ਰੀਤ ਕੋਰ, ਤਕਦੀਰ ਕੋਰ ਅਤੇ ਸੰਤੋਖ ਸਿੰਘ ਅੰਮ੍ਰਿਤ ਦੀ ਦਾਤ ਪੀ ਗੁਰੂ ਵਾਲੇ ਬਣੇ। ਅੰਮ੍ਰਿਤ ਛਕਾਉਣ ਦੀ ਰਸਮ ਨਾਰਵੇ ਤੋ ਹੀ ਪੰਜ ਸਿੰਘਾਂ ਨੇ ਨਿਭਾਈ ਅਤੇ ਸਵੀਡਨ, ਡੈਨਮਾਰਕ, ਫਿਨਲੇਡ ਆਦਿ ਤੋ ਕੋਈ ਵੀ ਸਿੰਘ ਅੰਮ੍ਰਿਤ ਛੱਕ ਗੁਰੂ ਵਾਲਾ ਬਣਨ ਦਾ ਚਾਹਵਾਨ ਹੈ ਤਾ ਨਾਰਵੇ ਦੀ ੳਸਲੋ ਅਤੇ ਲੀਅਰ ਗੁਰੂ ਘਰਾ ਦੀ ਕਿਸੀ ਵੀ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ।ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਖੁਸ਼ੀ ਦੇ ਮੋਕੇ ੳਸਲੋ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰੰਬੱਧ 14/4 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ ਜੋ ਕਿ ੳਸਲੋ ਦੇ ਮੁੱਖ ਰੇਲਵੇ ਸਟੇਸ਼ਨ ਤੋ ਕਾਰਲ ਜੂਨਸ ਵਾਲੇ ਪਾਸੇ ਤਕਰੀਬਨ 12,00 ਕੁ ਵਜੇ ਰਵਾਨਾ ਹੋਵੇਗਾ।