ਵਸਿੰਗਟਨ-ਅਮਰੀਕਾ ਵਲੋਂ ਭਾਰਤ ਦੇ ਬੀਪੀਓ ਉਦਯੋਗ ਨੂੰ ਵੱਡਾ ਝਟਕਾ ਲਗ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਵਿਦੇਸ਼ਾਂ ਵਿਚ ਜਾਬ ਆਊਟਸੋਰਸ ਕਰਨ ਵਾਲੀ ਅਮਰੀਕੀ ਕੰਪਨੀਆਂ ਨੂੰ ਹੁਣ ਕੋਈ ਲਾਭ ਨਹੀਂ ਮਿਲੇਗਾ। ਓਬਾਮਾ ਦੇ ਇਸ ਫੈਸਲੇ ਦਾ ਅਸਰ ਭਾਰਤ ਵਿਚ ਬੀਪੀਓ ਉਦਯੋਗ ਤੇ ਪਵੇਗਾ ਕਿਉਂਕਿ ਕਰ ਲਾਭ ਖਤਮ ਹੋਣ ਨਾਲ ਅਮਰੀਕਾ ਦੀਆਂ ਕੰਪਨੀਆਂ ਲਈ ਜਾਬ ਆਊਟਸੋਰਸ ਕਰਨਾ ਫਾਇਦੇ ਵਾਲਾ ਨਹੀਂ ਰਹੇਗਾ।
ਓਬਾਮਾ ਨੇ ਆਪਣੇ ਪਹਿਲੇ ਭਾਸ਼ਣ ਵਿਚ ਟੈਕਸ ਕੋਡ ਨੂੰ ਸੰਤੁਲਨ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅਮਰੀਕਾ ਦੀਆਂ ਤਕਰੀਬਨ 1000 ਕੰਪਨੀਆਂ ਜਾਬ ਆਊਟਸੋਰਸ ਕਰਦੀਆਂ ਹਨ। ਅਮਰੀਕਾ ਦੇ ਇਸ ਕਦਮ ਨਾਲ ਇਹਨਾਂ ਕੰਪਨੀਆਂ ਤੇ ਅਸਰ ਹੋ ਸਕਦਾ ਹੈ। ਇਸ ਸਮੇਂ ਟੈਕਸ ਕੋਡ ਦੀ ਇਕ ਮਦ ਦੇ ਤਹਿਤ ਵਿਦੇਸ਼ਾਂ ਤੋਂ ਹੋਣ ਵਾਲੇ ਲਾਭ ਤੇ ਇਨ੍ਹਾਂ ਕੰਪਨੀਆਂ ਨੂੰ ਬਹੁਤ ਘੱਟ ਟੈਕਸ ਅਦਾ ਕਰਨਾ ਪੈਂਦਾ ਹੈ ਪਰ ਟੈਕਸ ਕੋਡ ਵਿਚ ਤਬਦੀਲੀ ਕਰਨ ਨਾਲ ਅਜਿਹਾ ਨਹੀਂ ਹੋਵੇਗਾ। 2004 ਅਮਰੀਕੀ ਕਾਂਗਰਸ ਨੇ ਵਿਦੇਸ਼ਾਂ ਤੋਂ ਹੋਣ ਵਾਲੀ ਆਮਦਨ ਤੋਂ ਇਕ ਸਾਲ ਲਈ ਟੈਕਸ ਵਿਚ ਵੱਡੀ ਛੋਟ ਦਿਤੀ ਸੀ। ਅਰਥਸ਼ਾਸ਼ਤਰੀਆਂ ਮੁਤਾਬਿਕ ਕਾਰਪੋਰੇਟ ਟੈਕਸ ਕੋਡ ਦੀ ਵਿਦੇਸ਼ਾ ਵਿਚ 30 ਲਖ ਨੌਕਰੀਆਂ ਵਿਚ ਹਿਸੇਦਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਅਰਥਵਿਵਸਥਾ ਨੂੰ ਸੁਧਾਰਨ ਲਈ ਹੋਰ ਵੀ ਕਈ ਕਦਮ ਚੁਕੇ ਜਾਣਗੇ। ਇਰਾਕ ਵਿਚ ਗੈਰ ਲਾਭਕਾਰੀ ਕੰਟਰੈਕਟ ਖਤਮ ਕਰ ਦਿਤੇ ਜਾਣਗੇ। ਰੱਖਿਆ ਬਜਟ ਵਿਚ ਵੀ ਸੁਧਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ ਵਲੋਂ ਐਚ 1ਬੀ ਵੀਜਾ ਬਾਰੇ ਸਖਤੀ ਕੀਤੀ ਜਾ ਚੁਕੀ ਹੈ।
ਓਬਾਮਾ ਵਲੋਂ ਆਊਟਸੋਰਸਿੰਗ ਉਦਯੋਗ ਨੂੰ ਝਟਕਾ
This entry was posted in ਅੰਤਰਰਾਸ਼ਟਰੀ.