ਨਵੀਂ ਦਿੱਲੀ- ਇੰਡੋਨੇਸ਼ੀਆ ਦੇ ਸੁਮਾਤਰਾ ਦੀਪ ਵਿੱਚ ਆਏ ਭੂਚਾਲ ਨਾਲ ਕਈ ਦੇਸ਼ ਹਿਲ ਗਏ ਹਨ। ਭਾਰਤ ਦੇ ਕਈ ਹਿਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ। ਪਹਿਲਾਂ ਸੁਨਾਮੀ ਦੀ ਵੀ ਚੇਤਾਵਨੀ ਦੇ ਦਿੱਤੀ ਗਈ ਸੀ, ਪਰ ਹੁਣ ਖਤਰਾ ਟੱਲ ਗਿਆ ਹੈ। ਇੰਡੋਨੇਸ਼ੀਆ ਅਤੇ ਭਾਰਤ ਸਮੇਤ 28 ਦੇਸ਼ਾਂ ਲਈ ਇਹ ਚੇਤਾਵਨੀ ਜਾਰੀ ਕੀਤੀ ਗਈ ਸੀ।
ਇੰਡੋਨੇਸ਼ੀਆ ਅਤੇ ਚੇਨਈ ਵਿੱਚ ਦੁਬਾਰਾ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਤਾਜ਼ਾ ਝਟਕਿਆਂ ਦੀ ਰਫ਼ਤਾਰ 8.1 ਸੀ। ਸੁਮਾਤਰਾ ਦੀਪ ਤੇ 8.7 ਦੀ ਰਫ਼ਤਾਰ ਨਾਲ ਆਏ ਭੂਚਾਲ ਨਾਲ ਭਾਰੀ ਨੁਕਸਾਨ ਦਾ ਖਦਸ਼ਾ ਖਦਅ ਜਾਹਿਰ ਕੀਤਾ ਜਾ ਰਿਹਾ ਹੈ। ਇਹ ਭੂਚਾਲ ਜਮੀਨ ਤੋਂ 33 ਕਿਲੋਮੀਟਰ ਹੇਠਾਂ ਤੱਕ ਗਿਆ ਸੀ। ਇਸ ਭੁਚਾਲ ਨਾਲ ਭਾਰਤ ਤੋਂ ਲੈ ਕੇ ਆਸਟਰੇਲੀਆ ਤੱਕ ਦੀ ਧਰਤੀ ਕੰਬ ਉਠੀ ਸੀ। ਇੰਡੋਨੇਸ਼ੀਆ ਦੇ ਇਤਿਹਾਸ ਵਿੱਚ ਇਹ 8ਵਾਂ ਸੱਭ ਤੋਂਵੱਡਾ ਭੂਚਾਲ ਦਸਿਆ ਜਾ ਰਿਹਾ ਹੈ। ਭਾਰਤ ਦੇ ਵੀ ਕਈ ਰਾਜਾਂ ਨਾਰਥ ਈਸਟ, ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼, ਬਿਹਾਰ, ਉੜੀਸਾ,ਤਾਮਿਲਨਾਡੂ ਅਤੇ ਕਰਨਾਟਕਾ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।ਅੰਡੇਮਾਨ ਦੀਪ ਤੇ ਜਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਦਿੱਲੀ ਤੋਂ ਨੈਸ਼ਨਲ ਡੀਜਾਸਟਰ ਰਿਸਪਾਂਸ ਫੋਰਸ ਦੀਆਂ 6 ਟੀਮਾਂ ਚੇਨੈਈ ਲਈ ਰਵਾਨਾ ਹੋ ਗਈਆਂ ਹਨ।