ਓਸਲੋ,(ਰੁਪਿੰਦਰ ਢਿੱਲੋ ਮੋਗਾ) -ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ੳਸਲੋ ਵਿਖੇ ਗੁਰੂ ਘਰ ਦੀ ਪ੍ਰੰਬੱਧਕ ਕਮੇਟੀ ਦੇ ਸਹਿਯੋਗ ਸੱਦਕੇ ਤਿੰਨ ਦਿਨਾ ਸਿੱਖ ਗੁਰਮੱਤ ਪ੍ਰਚਾਰ ਕੈਪ ਲਗਾਇਆ ਗਿਆ। ਜਿਸ ਵਿੱਚ ਤਕਰੀਬਨ ਸੋ (100)ਤੋ ਉਪਰ ਸਿੱਖ ਰਹਿਤ ਮਰਿਆਦਾ ਚ ਵਿਸ਼ਵਾਸ ਰੱਖਣ ਵਾਲੇ ਲੜਕੇ ਲੜਕੀਆ ਨੇ ਭਾਗ ਲਿਆ।ਇੰਗਲੈਡ ਤੋ ਵਿਸ਼ੇਸ ਤੋਰ ਤੇ ਖਾਲਸਾ ਪ੍ਰਚਾਰਕ ਜੱਥਾ ਯੂ ਕੇ ਦੇ ਭਾਈ ਅਰਵਿੰਦਰ ਸਿੰਘ ਅਤੇ ਭਾਈ ਗੁਰਇੰਦਰ ਸਿੰਘ ਖਾਲਸਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਤੇ ਸਰਲ ਭਾਸ਼ਾ ਚ ਸਿੱਖ ਇਤਿਹਾਸ,ਰਹਿਤ ਮਰਿਆਦਾ, ਸਿੱਖ ਧਰਮ ਅਤੇ ਕੇਸਾ ਦੀ ਮਹੱਤਵਤਾ, ਆਦਿ ਨੂੰ ਕੈਪ ਚ ਭਾਗ ਲੈਣ ਵਾਲੇ ਬੱਚਿਆ ਨੂੰ ਦੱਸੀ ਅਤੇ ਬੱਚਿਆਂ ਵੱਲੋ ਵੀ ਬੁਲਾਰਿਆ ਨੂੰ ਪ੍ਰਸ਼ਨ ਕਰ ਸਿੱਖ ਧਰਮ ਨਾਲ ਸਬੰਧਿਤ ਕਈ ਵਿਸ਼ਿਆਂ ਦੀ ਜਾਣਕਾਰੀ ਹਾਸਿਲ ਕੀਤੀ।ਇਸ ਤੋ ਇਲਾਵਾ ਸਿੱਖ ਧਰਮ ਨਾਲ ਸਬੰਧਿਤ ਕਈ ਪਹਿਲੂਆਂ ਤੇ ਵੀ ਚਰਚਾ ਕੀਤੀ ਗਈ।ਕੈਪ ਦਾ ਮੁੱਖ ਮਹੱਤਵ ਹੀ ਸਿੱਖ ਬੱਚਿਆ ਨੂੰ ਉਹਨਾ ਦੇ ਧਰਮ ਪ੍ਰਤੀ ਹੋਰ ਜਾਗਰ੍ਰਿਤ ਕਰਨਾ ਸੀ, ਤਾਕਿ ਕੱਲ ਦਾ ਇਹ ਭਵਿੱਖ ਬੱਚੇ ਇੱਕ ਚੰਗੇ ਸਿੱਖ ਬਣ ਆਪਣੇ ਦੇਸ਼ ਦੀ ਖਿਦਮਤ ਕਰ ਸਕਣ। ਲੋਗੋਵਾਲ ਪੰਜਾਬ ਤੋ ਆਏ ਕਵੀਸ਼ਰੀ ਜੱਥੇ ਦੇ ਭਾਈ ਮਲਕੀਅਤ ਸਿੰਘ ਲੋਗੋਵਾਲ,ਭਾਈ ਅੰਮ੍ਰਿਤਪਾਲ ਸਿੰਘ,ਭਾਈ ਪਿਆਰਾ ਸਿੰਘ ਪ੍ਰੇਮੀ ਨੇ ਵੀ ਆਪਣੀ ਹਾਜ਼ਰੀ ਲਵਾਈ। ਕੈਪ ਚ ਭਾਗ ਲੈਣ ਵਾਲੇ ਬੱਚੇ ਬੱਚੀਆ ਨੂੰ ਹੋਸਲਾ ਅਫਜਾਈ ਲਈ ਸਨਮਾਨ ਪੱਤਰ ਦੇ ਨਿਵਾਜਿਆ ਗਿਆ।ਤਿੰਨ ਦਿਨ ਚੱਲੇ ਇਸ ਕੈਪ ਚ ਸ਼ਰਧਾਲੂ ਪਰਿਵਾਰਾ ਵੱਲੋ ਲੰਗਰ ਸੇਵਾ ਵੀ ਨਿਭਾਈ ਗਈ ਅਤੇ ਦੁਰੋ ਨੇੜਿਉ ਆਈਆਂ ਸੰਗਤਾ ਨੇ ਗੁਰੂ ਘਰ ਹਾਜ਼ਰੀਆਂ ਲਵਾਈਆ। ਗੁਰੂ ਘਰ ੳਸਲੋ ਦੀ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ, ਭਾਈ ਰਾਜਿੰਦਰ ਸਿੰਘ ਤੂਰ ਅਤੇ ਸਮੂਹ ਕਮੇਟੀ ਵੱਲੋ ਯੂ ਕੇ ਤੋ ਆਏ ਸਿੱਖ ਪ੍ਰਚਾਰਕਾਂ ਅਤੇ ਬੱਚੇ ਬੱਚੀਆਂ ਅਤੇ ਉਹਨਾ ਦੇ ਮਾਪਿਆਂ ਇਸ ਕੈਪ ਚ ਭਾਗ ਲੈਣ ਤੇ ਅਤਿ ਧੰਨਵਾਦ ਕੀਤਾ।