ਆਸਕਰ,(ਰੁਪਿੰਦਰ ਢਿੱਲੋ ਮੋਗਾ)-ਜਿੱਥੇ ਪੰਜਾਬ ਚ ਅੱਜ ਦੀ ਨੋਜਵਾਨ ਪੀੜੀ ਦਾ ਪੰਜਾਬ ਦੇ ਵਿਰਸੇ, ਸਭਿਆਚਾਰ ਨਾਲ ਸੰਬਧਿੱਤ ਤਿਉਹਾਰਾ ਨੂੰ ਮਨਾਉਣ ਪ੍ਰਤੀ ਰੁਝਾਨ ਦਿਨ ਬ ਦਿਨ ਘੱਟਦਾ ਜਾ ਰਿਹਾ ਹੈ।ਉਥੇ ਹੀ ਦੂਸਰੇ ਪਾਸੇ ਪੰਜਾਬ ਤੋ ਪ੍ਰਵਾਸ ਕਰ ਵਿਦੇਸ਼ਾ ਚ ਵੱਸੇ ਪੰਜਾਬੀ ਵਿੱਦੇਸ਼ਾ ਚ ਜੰਮੇ ਪੱਲੇ ਆਪਣੇ ਬੱਚਿਆ ਨੂੰ ਪੰਜਾਬੀ ਬੋਲੀ ਵਿਰਸੇ ਅਤੇ ਸਭਿਆਚਾਰ ਪ੍ਰਤੀ ਜਾਗਰੂਤ ਰੱਖਣ ਲਈ ਹਰ ਉਪਰਾਲਾ ਕਰ ਰਹੇ ਹੈ। ਚਾਹੇ ਉਹ ਸਭਿਆਚਾਰ ਪ੍ਰੋਗਰਾਮ, ਧਾਰਮਿਕ ਸਮਾਗਮ ਜਾ ਫਿਰ ਧਾਰਮਿਕ ਆਸਥਾ ਨਾਲ ਜੁੜੇ ਤਿਉਹਾਰ, ਖੇਡ ਮੇਲੇ ਹੋਣ ਜਾ ਕੋਈ ਸਾਂਝੇ ਇੱਕਠ ਕਰਨ ਦਾ ਕੋਈ ਹੋਰ ਮੱਹਤਵ ਪੰਜਾਬੀ ਪ੍ਰਵਾਸੀ ਕਦੇ ਵੀ ਪਿੱਛੇ ਨਹੀ ਹੱਟਦੇ।ਇਸੀ ਕੜੀ ਨੂੰ ਅੱਗੇ ਤੋਰਦਿਆ ਹੋਏ ਹਰ ਸਾਲ ਦੀ ਤਰਾ ਇਸ ਸਾਲ ਵੀ ਆਜ਼ਾਦ ਕੱਲਬ ਨਾਰਵੇ ਵੱਲੋ ਵਿਸਾਖੀ ਦੀਆ ਖੁਸ਼ੀਆ ਨੂੰ ਸਾਝਾ ਕਰਨ ਦੇ ਮੱਕਸਦ ਨਾਲ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਦਾ ਆਜੋਯਨ ਕੀਤਾ ਗਿਆ। ਇਸ ਮੋਕੇ ਆਜ਼ਾਦ ਕੱਲਬ ਦੇ ਮੈਬਰਾਂ ਅਤੇ ਹੋਰ ਕਈ ਜਾਣੀਆ ਮਾਣੀਆ ਹਸਤੀਆ ਨੇ ਸਿ਼ਰਕਤ ਕੀਤੀ। ਕੱਲਬ ਵੱਲੋ ਸ਼ਾਮ ਦੇ ਚਾਹ ਪਾਣੀ, ਪਕੋੜੇ,ਮਿਠਾਈਆ ਆਦਿ ਤੋ ਬਿਨਾ ਰਾਤ ਦਾ ਖਾਣੇ ਦਾ ਸੋਹਣਾ ਪ੍ਰੰਬੱਧ ਕੀਤਾ ਗਿਆ।ਇਸ ਵਿਸਾਖੀ ਸ਼ਾਮ ਦੇ ਮੋਕੇ ਇਨਡੋਰ ਗੇਮਾ ਦਾ ਪ੍ਰੰਬੱਧ ਕੀਤਾ ਗਿਆ ਅਤੇ ਬੱਚਿਆ ਵੱਲੋ ਭੰਗੜਾ ਪਾਇਆ ਗਿਆ। ਕੱਲਬ ਵੱਲੋ ਜੈਤੂਆ ਨੂੰ ਸੋਹਣੇ ਇਨਾਮ ਦਿੱਤੇ ਗਏ। ਇਸ ਮੋਕੇ ਪੰਜਾਬੀ ਧੁੰਨਾ ਦੇ ਉਤੇ ਖੂਬ ਗਿੱਧਾ ਅਤੇ ਭੰਗੜਾ ਪਿਆ,ਕੱਲਬ ਦੇ ਪ੍ਰਧਾਨ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ) ਜੋ ਇਸ ਸਮੇ ਪੰਜਾਬ ਫੇਰੀ ਤੇ ਹਨ ਦੀ ਗੈਰਹਾਜ਼ਰੀ ਚ ਕੱਲਬ ਦੇ ਨੋਜਵਾਨਾ ਨੇ ਹਰ ਸਾਲ ਵਿਸਾਖੀ ਤੇ ਹੁੰਦੇ ਪ੍ਰੋਗਰਾਮ ਨੂੰ ਕਰਵਾ ਇਹ ਪ੍ਰੰਪਰਾ ਜਾਰੀ ਰੱਖੀ, ਹੋਰਨਾ ਤੋ ਇਲਾਵਾ ਇਸ ਮੋਕੇ ਕੁਲਦੀਪ ਸਿੰਘ ਵਿਰਕ,ਸ੍ਰ ਜਤਿੰਦਰ ਸਿੰਘ ਬੈਸ,ਸ਼ਰਮਾ ਜੀ,ਸ੍ਰ ਕੁਲਵਿੰਦਰ ਸਿੰਘ ਰਾਣਾ ਚੰੜੀਗੜੀਆ,ਸ੍ਰ ਨਰਿੰਦਰ ਸਿੰਘ ਬਿੱਲੂ, ਡਿੰਪੀ ਮੋਗਾ,ਪ੍ਰੀਤਪਾਲ ਸਿੰਘ ਪਿੰਦਾ,ਰੁਪਿੰਦਰ ਸਿੰਘ ਬੈਸ, ਬੱਲੀ ਬੈਸ, ਰਾਜੇਸ਼ ਮੋਗਾ,ਮਨਵਿੰਦਰ ਸੱਦਰਪੁਰਾ,ਸੋਨੂੰ ਮੋਗਾ,ਪ੍ਰੀਤ ਮੋਹੀ ਵਾਲਾ, ਰਵਿੰਦਰ ਗਰੇਵਾਲ, ਸ੍ਰ ਹਰਦੀਪ ਸਿੰਘ,ਹੈਪੀ ਲੀਅਰ, ਸਾਬੀ, ਜੰਗ ਬਹਾਦਰ ਸਿੰਘ, ਸੰਤੋਖ ਸਿੰਘ,ਅਵਤਾਰ ਸਿੰਘ,ਰੁਪਿੰਦਰ ਢਿੱਲੋ ਮੋਗਾ,ਗੁਰਦਿਆਲ ਸਿੰਘ, ,ਕੁਲਵਿੰਦਰ ਸਿੰਘ ਟੋਨਸਬਰਗ, ਜੇ ਬੀ ਸਿੰਘ, ਰੰਮੀ ਫੱਤਣ ਆਲੀਆ ਅਤੇ ਆਜ਼ਾਦ ਕੱਲਬ ਦੀਆ ਮਹਿਲਾ ਮੈਬਰ ਅਤੇ ਬਹੁਤ ਸਾਰੇ ਹੋਰ ਪੰਤਵੱਤੇ ਸੱਜਣ ਹਾਜ਼ਰ ਸਨ।
ਆਜ਼ਾਦ ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ ਗਿਆ
This entry was posted in ਸਰਗਰਮੀਆਂ.