ਫਰਾਂਸ, (ਸੁਖਵੀਰ ਸਿੰਘ ਸੰਧੂ) – ਰਾਜਧਾਨੀ ਪੈਰਿਸ ਵਿੱਚ ਸਭ ਤੋਂ ਪਹਿਲਾ ਤੇ ਪੁਰਾਣਾ ਟਾਈ ਪੀਸ ਲੋਕਾਂ ਦੇ ਟਾਈਮ ਵੇਖਣ ਲਈ ਰੌਇਲ ਪਲੇਸ ਨਾਂ ਦੀ ਜਗ੍ਹਾ ਤੇ ਲਗਾਇਆ ਗਿਆ ਸੀ।ਅੱਜ ਕੱਲ ਇਸ ਦੀ ਮਰੁੰਮਤ ਕਰਕੇ ਸੁਨਿਹਰੀ ਰੰਗ ਕੀਤਾ ਜਾ ਰਿਹਾ ਹੈ।ਇਸ ਨੂੰ ਰਾਜੇ ਚਾਰਲਸ 5 ਨੇ 1371 ਈ.ਵਿੱਚ ਆਰਡਰ ਦੇ ਕੇ ਮੰਗਵਾਇਆ ਸੀ।ਉਸ ਵਕਤ ਸਾਰੇ ਪੈਰਿਸ ਦੇ ਲੋਕੀ ਇਥੇ ਟਾਈਮ ਵੇਖਣ ਲਈ ਦੂਰ ਨੇੜਿਓ ਆਇਆ ਕਰਦੇ ਸਨ।ਕੁਝ ਦੇਰ ਪਹਿਲਾਂ ਘੜੀਆਂ ਦੇ ਐਕਸਪਰਟ ਮਕੈਨਿਕਾਂ ਨੇ ਇਸ ਦੀ ਖਸਤਾ ਹਾਲਤ ਨੂੰ ਵੇਖਦਿਆਂ ਮਰੁੰਮਤ ਕਰਾਉਣ ਦਾ ਸੁਝਾਅ ਦਿੱਤਾ ਸੀ।ਇਸ ਤੋਂ ਪਹਿਲਾਂ 1852 ਈ. ਵਿੱਚ ਮਰੁੰਮਤ ਕੀਤੀ ਗਈ ਸੀ।ਜਿਸ ਦਾ ਸਬੂਤ ਇਥੋਂ ਦੀ ਨੈਸ਼ਨਲ ਲਇਬਰੇਰੀ ਵਿੱਚ ਪਿਆ ਮਿਲਦਾ ਹੈ।ਇਸ ਹਿਸਟੋਰੀਕਲ ਟਾਈਮ ਪੀਸ ਨੂੰ ਦੂਰ ਤੋਂ ਵੇਖਣ ਲਈ ਇਸ ਦੁਆਲੇ ਲੱਗੇ ਦਰੱਖਤਾਂ ਨੂੰ ਵੀ ਕੱਟਿਆ ਗਿਆ ਸੀ।ਇੱਥੇ ਇਹ ਵੀ ਯਿਕਰ ਯੋਗ ਹੈ ਕਿ ਇਸ ਦੀ ਪਹਿਲੀ ਵਾਰ ਮਰੁੰਮਤ 1685 ਵਿੱਚ ਕੀਤੀ ਗਈ ਸੀ।
ਪੈਰਿਸ ਦੇ ਸਭ ਤੋਂ ਪਹਿਲੇ ਅਤੇ ਪੁਰਾਣੇ ਟਾਈਮ ਪੀਸ ਦੀ ਮਰੁੰਮਤ ਅਤੇ ਪਾਲਿਸ਼ ਦਾ ਕੰਮ ਸ਼ੁਰੂ
This entry was posted in ਅੰਤਰਰਾਸ਼ਟਰੀ.