ਲਾਹੌਰ- ਪਾਕਿਸਤਾਨ ਦੇ ਪੂਰਬੀ ਪੰਜਾਬ ਦੇ ਸ਼ਹਿਰ ਲਾਹੌਰ ਦੇ ਹਰ ਸਮੇਂ ਬਿਜ਼ੀ ਰਹਿਣ ਵਾਲੇ ਰੇਲਵੇ ਸਟੇਸ਼ਨ ਤੇ ਮੰਗਲਵਾਰ ਸ਼ਾਮ ਦੇ ਸਮੇਂ ਹੋਏ ਵਿਸਫੋਟ ਵਿੱਚ ਘੱਟ ਤੋਂ ਘੱਟ ਦੋ ਵਿਅਕਤੀ ਮਾਰੇ ਗਏ ਹਨ ਅਤੇ 27 ਹੋਰ ਜਖਮੀ ਹੋਏ ਹਨ।
ਲਾਹੌਰ ਪੁਲਿਸ ਦੇ ਮੁੱਖੀ ਅਸਲਮ ਤਰੀਨ ਨੇ ਘਟਨਾਸਥੱਲ ਤੇ ਦਸਿਆ ਕਿ ਇਸ ਧਮਾਕੇ ਵਿੱਚ 6 ਤੋਂ 8 ਕਿਲੋਗਰਾਮ ਵਿਸਫੋਟਕ ਸਮਗਰੀ ਦਾ ਇਸਤੇਮਾਲ ਕੀਤਾ ਗਿਆ । ਉਨ੍ਹਾਂ ਨੇ ਇਹ ਵੀ ਦਸਿਆ ਕਿ ਇਸ ਬੰਬ ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 27 ਜਖਮੀ ਹੋ ਗਏ ਹਨ।ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੁੰਦੇ ਹੋਏ ਇਹ ਧਮਾਕਾਖੇਜ਼ ਸਮਗਰੀ ਰੇਲਵੇ ਸਟੇਸ਼ਨ ਤੇ ਕਿਸ ਤਰ੍ਹਾਂ ਪਹੁੰਚੀ। ਧਮਾਕੇ ਤੋਂ ਬਾਅਦ ਅਰਧਸੈਨਿਕ ਬਲਾਂ ਨੇ ਪੂਰੇ ਰੇਲਵੇ ਸਟੇਸ਼ਨ ਨੂੰ ਆਪਣੇ ਕੰਟਰੋਲ ਵਿੱਚ ਕੀਤਾ ਹੋਇਆ ਹੈ। ਅਤੇ ਰੇਲਵੇ ਸਟੇਸ਼ਨ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਸਥਾਨਿਕ ਪੁਲਿਸ ਅਧਿਕਾਰੀਆਂ ਅਤੇ ਦਾ ਕਹਿਣਾ ਹੈ ਕਿ ਇਹ ਧਮਾਕਾ ਪਲੇਟਫਾਰਮ ਨੰਬਰ ਦੋ ਤੇ ਸ਼ਾਮ ਦੇ 6 ਵਜ ਕੇ 40 ਮਿੰਟ ਦੇ ਕਰੀਬ ਹੋਇਆ।ਇਸ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਧਮਾਕੇ ਵਿੱਚ ਵਰਤੀ ਗਈ ਵਿਸਫੋਟਕ ਸਮਗਰੀ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਸੁਰੱਖਿਆ ਬਲਾਂ ਨੇ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਦੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ। ਜਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।