ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਵਰਗਾ ਬਣਨਾ ਚਾਹੁੰਦਾ ਹੈ। ਨਾਲ ਹੀ ਉਸਦਾ ਕਹਿਣਾ ਇਹ ਵੀ ਹੈ ਕਿ ਉਹ ਨਹੀਂ ਚਾਹੁੰਦਾ ਉਸਦੇ ਬੱਚੇ ਉਸ ਵਰਗੇ ਬਣਨ।
ਉਨ੍ਹਾਂ ਨੇ ਕਿਹਾ ਕਿ ਜਿਵੇਂ ਮੇਰੇ ਪਿਤਾ ਸੁਨੀਲ ਦੱਤ ਇਕ ਬੇਹਤਰੀਨ ਇਨਸਾਨ ਸਨ ਅਤੇ ਸਾਡੇ ਪੂਰੇ ਪ੍ਰਵਾਰ ਨੂੰ ਉਨ੍ਹਾਂ ਨੇ ਜਿਸ ਮਜ਼ਬੂਤੀ ਨਾਲ ਸੰਭਾਲਿਆ, ਮੈਂ ਵੀ ਉਹੀ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਹਾਂ ਪਰੰਤੂ ਇਹ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਮੇਰੇ ਤੇ ਜਾਣ। ਸੰਜੇ ਦੱਤ ਨੇ ਕਿਹਾ ਕਿ ਉਨ੍ਹਾਂ ਨੇ ਬੇਹੱਦ ਸ਼ਾਰਰਤਾਂ ਕੀਤੀਆਂ ਹਨ ਅਤੇ ਲੋਕਾਂ ਨੂੰ ਬਹੁਤ ਤੰਗ ਕੀਤਾ ਹੈ। ਉਹ ਆਪਣੇ ਬੱਚਿਆਂ ਨੂੰ ਇਹੋ ਜਿਹੀ ਉਮੀਦ ਨਹੀਂ ਰੱਖਦੇ। ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਤੋਂ ਇਕ ਬੇਟੀ ਹੈ ਅਤੇ ਦੂਜੀ ਪਤਨੀ ਮਾਨਤਾ ਤੋਂ ਦੋ ਜੌੜੇ ਬੱਚੇ ਹਨ ਜਿਨ੍ਹਾਂ ਚੋਂ ਇਕ ਲੜਕੀ ਅਤੇ ਇਕ ਲੜਕਾ ਹੈ।
ਸਿਆਸਤ ਵਿਚ ਜਾਣ ਨੂੰ ਉਨ੍ਹਾਂ ਨੇ ਆਪਣੀ ਵੱਡੀ ਭੁੱਲ ਦਸਿਆ। ਉਨ੍ਹਾਂ ਨੇ ਕਿਹਾ ਕਿ ਫਿਲਮੀ ਕਲਾਕਾਰ ਬਹੁਤ ਭੋਲੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਫਿਲਮਾਂ ਵਿਚ ਨਹੀਂ ਜਾਣਾ ਚਾਹੀਦਾ। । ਸੰਜੇ ਦੱਤ ਨੇ ਕਿਹਾ ਕਿ ਭਾਵੇਂ ਉਹ ਧਰਮਿੰਦਰ ਹੋਣ, ਹੇਮਾ ਮਾਲਿਨੀ ਜਾਂ ਸ਼ਤਰੂਘਨ ਸਿਨਹਾ। ਸਿਆਸਤ ਵਿਚ ਵਧੇਰੇ ਰਚ ਨਹੀਂ ਸਕੇ। ਸ਼ਤਰੂ ਜੀ ਜਿਹੇ ਵਧੀਆ ਇਨਸਾਨ ਲੰਮੇ ਸਮੇਂ ਤੋਂ ਸਿਆਸਤ ਵਿਚ ਹਨ, ਪਰ ਉਹ ਉਸ ਮੁਕਾਮ ਤੱਕ ਨਹੀਂ ਪਹੁੰਚ ਸਕੇ ਜਿਥੇ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ।