ਨਵੀਂ ਦਿੱਲੀ-ਮਸ਼ਹੂਰ ਬਾਲੀਵੁੱਡ ਅਦਾਕਾਰਾ ਰੇਖਾ ਅਤੇ ਕ੍ਰਿਕਟ ਜਗਤ ਦੇ ਮਸ਼ਹੂਰ ਖਿਡਾਰੀ ਸਚਿਨ ਤੇਂਦੁਲਕਰ ਹੁਣ ਰਾਜਸਭਾ ਦੇ ਮੈਂਬਰ ਹੋਣਗੇ। ਸਰਕਾਰ ਵਲੋਂ ਇਨ੍ਹਾਂ ਨੂੰ ਰਾਜਸਭਾ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਲੋਂ ਇਸਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਸਮਾਜਕ ਸੇਵਿਕਾ ਅਨ ਆਗਾ ਨੂੰ ਵੀ ਰਾਜਸਭਾ ਲਈ ਨਾਮਜ਼ਦ ਕੀਤਾ ਗਿਆ ਹੈ।
ਬਾਲੀਵੁੱਡ ਅਦਾਕਾਰਾ ਰੇਖਾ ਦੀ ਉਮਰ 57 ਸਾਲ ਦੀ ਹੈ। ਉਨ੍ਹਾਂ ਨੇ ਬਾਲੀਵੁੱਡ ਵਿਚ ਅਨੇਕਾਂ ਯਾਦਗਾਰੀ ਰੋਲ ਕੀਤੇ। 80ਵਿਆਂ ਦੇ ਦਹਾਕੇ ਦੌਰਾਨ ਉਹ ਚੋਟੀ ਦੀਆਂ ਹੀਰੋਇਨਾਂ ਵਿਚੋਂ ਇਕ ਸੀ।
ਸਚਿਨ ਤੇਂਦੁਲਕਰ ਦਾ ਕ੍ਰਿਕਟ ਜਗਤ ਵਿਚ ਵਖਰਾ ਸਥਾਨ ਹੈ। ਉਨ੍ਹਾਂ ਨੇ ਆਪਣੀ ਖੇਡ ਪ੍ਰਤਿਭਾ ਦੁਆਰਾ ਅਨੇਕਾਂ ਵਰਲਡ ਰਿਕਾਰਡ ਬਣਾਏ ਹਨ। ਸਚਿਨ ਦੀ ਉਮਰ 39 ਸਾਲ ਹੈ ਅਤੇ ਉਹ ਪਿਛਲੇ 21 ਸਾਲਾਂ ਤੋਂ ਕ੍ਰਿਕਟ ਅੰਤਰ ਰਾਸ਼ਟਰੀ ਕ੍ਰਿਕਟ ਖੇਡ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਏਸ਼ੀਆ ਕੱਪ ਦੌਰਾਨ ਬੰਗਲਾ ਦੇਸ਼ ਦੀ ਟੀਮ ਦੇ ਖਿਲਾਫ਼ ਖੇਡਦੇ ਹੋਏ ਆਪਣੇ ਕ੍ਰਿਕਟ ਕੈਰੀਅਰ ਦਾ ਸੌਵਾਂ ਸੈਂਕੜਾ ਬਣਾਇਆ।
ਅਨੁ ਆਗਾ ਇਕ ਮਸ਼ਹੂਰ ਬਿਜ਼ਨੈਸ ਵੁਮੈਨ ਹਨ ਅਤੇ ਇਸਦੇ ਨਾਲ ਹੀ ਉਹ ਸਮਾਜ ਸੇਵਿਕਾ ਵੀ ਹਨ। ਇਸਦੇ ਨਾਲ ਹੀ ਉਹ ਸੋਨੀਆਂ ਗਾਂਧੀ ਦੀ ਅਗਵਾਈ ਵਾਲੀ ਰਾਸ਼ਟਰੀ ਸਲਾਹਕਾਰ ਪਰੀਸ਼ਦ ਦੀ ਮੈਂਬਰ ਵੀ ਹਨ।