ਅੰਮ੍ਰਿਤਸਰ:- ਬੀਤੇ ਦਿਨੀ ਹਰਿਆਣਾ ਪ੍ਰਾਂਤ ਦੇ ਕਸਬਾ ਸਫੀਦੋ ਵਿਖੇ ਸ੍ਰੀ ਅਖੰਡ ਪਾਠ ਦੇ ਚਲਦੇ ਸਮੇਂ ਪੁਲੀਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਦੀ ਵਾਪਰੀ ਮੰਗਭਾਗੀ ਘਟਨਾ ਪ੍ਰਤੀ ਜਿਲਾ ਜੀਂਦ ਦੇ ਡਿਪਟੀ ਕਮਿਸ਼ਨ ਨੇ ਆਪਣੇ ਪ੍ਰਸਾਸ਼ਨ ਸਮੇਤ ਗੁਰੁਦਆਰਾ ਸਾਹਿਬ ਜੀਂਦ ‘ਚ ਪਹੁੰਚ ਕੇ ਜਨਤਕ ਤੌਰ ਤੇ ਮੁਆਫੀ ਮੰਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਜਾਰੀ ਪ੍ਰੈਸ ਰਲੀਜ਼ ‘ਚ ਜਾਣਕਾਰੀ ਦੇਂਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬੀਤੀ 18 ਅਪ੍ਰੈਲ ਨੂੰ ਹਰਿਆਣਾ ਪ੍ਰਾਂਤ ਦੇ ਕਸਬਾ ਸਫੀਦੋ ਵਿਖੇ ਪੁਲੀਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਚਲ ਰਹੇ ਸ੍ਰੀ ਅਖੰਡਪਾਠ ਸਾਹਿਬ ਨੂੰ ਖੰਡਨ ਕਰਦਿਆਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਕੀਤੀ ਗਈ ਸੀ। ਜਿਸ ਤੇ ਸਿੱਖ ਸੰਗਤਾਂ ਵਿੱਚ ਜੀਂਦ ਪ੍ਰਸਾਸ਼ਨ ਪ੍ਰਤੀ ਭਾਰੀ ਰੋਹ ਤੇ ਰੋਸ਼ ਸੀ। ਵਾਰ-ਵਾਰ ਪ੍ਰਸਾਸ਼ਨ ਨੂੰ ਕਹਿਣ ਤੇ ਵੀ ਕੋਈ ਉੱਚਿਤ ਜੁਆਬ ਨਾ ਦੇਣ ਕਰਕੇ ਅੱਜ 4 ਮਈ 2012 ਨੂੰ ਗੁਰਦੁਆਰਾ ਜੀਂਦ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਵੱਡਾ ਇਕੱਠ ਹੋਇਆ। ਸਮੇਂ ਦੀ ਨਬਜ ਨੂੰ ਪਛਾਣਦਿਆਂ ਜਿਲਾ ਜੀਂਦ ਹਰਿਆਣਾ ਦੇ ਡਿਪਟੀ ਕਮਿਸ਼ਨਰ ਯੁਧਵੀਰ ਸਿੰਘ ਖਿਆਲੀਆ ਅਤੇ ਐਸ.ਐਸ.ਪੀ. ਸ੍ਰੀ ਅਸ਼ੋਕ ਕੁਮਾਰ ਨੇ ਪੁਲੀਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਜਨਤਕ ਤੌਰ ਤੇ ਸਪੀਕਰ ‘ਚ ਸਫੀਦੋ ‘ਚ ਵਾਪਰੀ ਘਟਨਾ ਦੀ ਮੁਆਫੀ ਮੰਗੀ ਅਤੇ ਯਕੀਨ ਦੁਆਇਆ ਕਿ ਅੱਗੇ ਅਜਿਹੀ ਮੰਦਭਾਗੀ ਘਟਨਾ ਨਹੀ ਵਾਪਰੇਗੀ।
ਇਸ ਮੌਕੇ ਸ. ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਆਸੰਧ, ਸ. ਅਮੀਰ ਸਿੰਘ ਅਰਸੀਦਾਂ, ਸ. ਬਲਦੇਵ ਸਿੰਘ ਖ਼ਾਲਸਾ, ਬੀਬੀ ਅਮਰਜੀਤ ਕੌਰ ਬਾੜਾ, ਸੰਤ ਗੁਰਮੀਤ ਸਿੰਘ ਤਰਲੋਕੇਵਾਲੇ, ਸ. ਜਗਸ਼ੀਰ ਸਿੰਘ ਮਾਂਗੇਆਣਾ, ਸ. ਹਰਪਾਲ ਸਿੰਘ ਪਾਲੀ, ਸ. ਹਰਭਜਨ ਸਿੰਘ ਮਸਾਣਾ, ਸ. ਬਲਦੇਵ ਸਿੰਘ ਕਾਇਮਪੁਰੀ, ਬੀਬੀ ਮਨਜੀਤ ਕੌਰ ਯਮਨਾ ਨਗਰ, ਸ. ਅਮਰੀਕ ਸਿੰਘ ਅੰਬਾਲਾ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸ. ਜਗਦੀਸ਼ ਸਿੰਘ ਝੀਂਡਾ, ਸ. ਗੁਰਦੀਪ ਸਿੰਘ ਭਾਨੋਖੇੜੀ, ਸ. ਬਲਕੌਰ ਸਿੰਘ ਤੋਂ ਇਲਾਵਾ ਸ. ਪ੍ਰਗਾਸ਼ ਸਿੰਘ ਪ੍ਰਧਾਨ ਗੁਰਦੁਆਰਾ ਸਰਸਾ, ਹਰਿਆਣਾ ਪ੍ਰਾਂਤ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ �ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।