ਅੰਮ੍ਰਿਤਸਰ – ਪੰਜਾਬ ਦੇ ਖੇਤੀਬਾੜੀ ਮੰਤਰੀ ਤੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ
ਅਕਾਲੀ ਵਿਧਾਇਕ ਜਥਦਾਰ ਤੋਤਾ ਸਿੰਘ ਨੂੰ ਮੋਹਾਲੀ ਦੀ ਇਕ ਅਦਾਲਤ ਵਲੋਂ ਅੱਜ ਸਰਕਾਰੀ
ਮਸ਼ੀਨੀ ਦੀ ਦੁਰਵਰਤੋਂ ਦੇ ਇਕ ਮਾਮਲੇ ‘ਚ ਮੁਜਰਿਮ ਕਰਾਰ ਦੇ ਦਿਤੇ ਜਾਣ ਤੇ ਟਿਪਣੀ ਕਰਦਿਆਂ
ਕਾਂਗਰਸ ਪਾਰਟੀ ਦ ਬੁੱਧੀਜੀਵੀ ਸੈਲ ਦੇ ਸਾਬਕਾ ਚੇਅਰਮੈਨ ਸ: ਸੁਖਜਿੰਦਰ ਰਾਜ ਸਿੰਘ ਲਾਲੀ
ਮਜੀਠੀਆ ਨ ਜਿੱਥੇ ਜਥੇਦਾਰ ਤੋਤਾ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਦੀ ਮੰਗ ਕੀਤੀ
ਹੈ ਉਥੇ ਉਹਨਾਂ ਅਜਿਹਾ ਨਾ ਹੋਣ ਦੀ ਸੂਰਤ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਨੈਤਿਕ
ਜਿੰਮੇਵਾਰੀ ਬਣਦੀ ਹੈ ਕਿ ਉਹ ਸ: ਤੋਤਾ ਸਿੰਘ ਨੂੰ ਅਹੁਦੇ ਤੋਂ ਹਟਾ ਦੇਣ । ਉਹਨਾਂ ਕਿਹਾ ਕਿ
ਅਦਾਲਤ ਵਲੋਂ 1 ਸਾਲ ਦੀ ਕੈਦ ਅਤੇ 30 ਹਜਾਰ ਰੁਪੈ ਜੁਰਮਾਨਾ ਕੀਤੇ ਜਾਣ ਵਾਲੀ ਸਖਤ ਸਜਾ
ਇਹ ਸਪਸ਼ਟ ਕਰਦੀ ਹੈ ਕਿ ਜਥੇ: ਤੋਤਾ ਸਿੰਘ ਨੇ 1997 ਤੋਂ 2002 ਦੌਰਾਨ ਵੇਲੇ ਦੀ ਅਕਾਲੀ
ਭਾਜਪਾ ਸਰਕਾਰ ਸਮੇ ਸਿੱਖਿਆ ਮੰਤਰੀ ਹੁੰਦੇ ਹੋਏ ਸਕੂਲ ਸਿੱਖਿਆ ਬੋਰਡ ਦੀ ਕਾਰ ਦੀ
ਦੁਰਵਰਤੋਂ ਕਰਦਿਆਂ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਦੀ ਲੁਟ ਕੀਤੀ ਹੈ। ਉਹਨਾਂ ਪੰਜਵੀਂ
ਵਾਰ ਮੁੱਖ ਮੰਤਰੀ ਬਣੇ ਅਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਦੇ ਦਾਅਵੇਦਾਰ ਸ: ਬਾਦਲ ਨੂੰ
ਕਿਹਾ ਕਿ ਉਹ ਆਪਣੇ ਦੋ ਸੀਨੀਅਰ ਮੰਤਰੀਆਂ ਨੂੰ ਵੱਖ ਵੱਖ ਅਦਾਲਤਾਂ ਵਲੋਂ ਸਿਰਫ ਦੋ ਮਹੀਨਿਆਂ
ਦੇ ਅੰਦਰ ਅੰਦਰ ਮੁਜਰਿਮ ਕਰਾਰ ਦਿਤੇ ਜਾਣ ਤੇ ਆਪਣੇ ਮੰਤਰੀ ਮੰਡਲ ਸੰਬੰਧੀ ਸਵੈ ਪੜਚੋਲ
ਕਰਦਿਆਂ ਮੰਤਰੀ ਮੰਡਲ ਦਾ ਪੁੱਨਰਗਠਨ ਕਰ ਲੈਣ ਕਿਉਂਕਿ ਜਿਸ ਰਫਤਾਰ ਲਾਲ ਬਾਦਲ ਮੰਤਰੀ
ਮੰਡਲ ਦੇ ਮੰਤਰੀ ਦੋਸ਼ੀ ਸਿੱਧ ਹੋ ਰਹੇ ਹਨ ਉਸ ਹਿਸਾਬ ਨਾਲ ਅਗਲੇ 14 ਮਹੀਨਿਆਂ ਵਿਚ ਕੋਈ
ਵੀ ਬੇਦਾਗ ਨਹੀਂ ਰਹਿ ਸਕੇਗਾ। ਉਹਨਾਂ ਦਾਅਵੇ ਨਾਲ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਸਰਕਾਰ ਦੇ
ਕਈ ਮੰਤਰੀਆਂ ਤੇ ਅਹੁਦੇਦਾਰਾਂ ਦੇ ਰੇਤ, ਬਜਰੀ , ਟ੍ਰਾਂਸਪੋਰਟ ਅਤੇ ਹੋਰਨਾਂ ਵਿਭਾਗਾਂ ਵਿਚ ਕੀਤੇ ਗਏ
ਘੋਟਾਲੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਸ: ਬਾਦਲ ਆਪਣੇ ਮੰਤਰੀ ਮੰਡਲ ਵਿਚੋਂ ਘੋਟਾਲੇ
ਮੰਤਰੀਆਂ ਨੂੰ ਬਾਹਰ ਕਢੇ। ਜ਼ਿਕਰਯੋਗ ਹੈ ਕਿ ਤੋਤਾ ਸਿੰਘ ਅਕਾਲੀ ਭਾਜਪਾ ਸਰਕਾਰ ਦੇ ਦੂਜੇ
ਕੈਬਨਟ ਮੰਤਰੀ ਹਨ ਜਿਨਾਂ ਨੂੰ ਸਜ਼ਾ ਹੋਈ ਹੈ। ਇਸ ਤੋਂ ਪਹਿਲਾਂ ਵੀ ਇਸ ਸਰਕਾਰ ਦੀ ਇਕ
ਸਾਬਕਾ ਕੈਬਨਟ ਮੰਤਰੀ ਬੀਬੀ ਜਗੀਰ ਕੌਰ ਨੂੰ ਸਜ਼ਾ ਹੋਈ ਸੀ ਜੋ ਇਸ ਸਮੇ ਕਪੂਰਥੱਲਾ ਜੇਲ਼ ਚ
ਬੰਦ ਹਨ।
ਘੋਟਾਲਾ ਮੰਤਰੀਆਂ ਨੂੰ ਹਟਾ ਕੇ ਬਾਦਲ ਮੰਤਰੀ ਮੰਡਲ ਦਾ ਪੁਨਰਗਠਨ ਕਰੇ – ਲਾਲੀ ਮਜੀਠੀਆ
This entry was posted in ਪੰਜਾਬ.