ਤੀਸਰੀ ਮੰਜ਼ਲ ਦੇ ਟੱਬ ਵਿੱਚ ਨਹਾਉਦਾ ਆਦਮੀ ਪਹਿਲੀ ਮੰਜ਼ਲ ਦੇ ਟੱਬ ਵਿੱਚ ਜਾ ਡਿੱਗਿਆ।

ਫਰਾਂਸ( ਸੁਖਵੀਰ ਸਿੰਘ ਸੰਧੂ)- ਇਥੋਂ ਦੇ ਨੌਰਥ ਇਲਾਕੇ ਵਿੱਚ ਇੱਕ 19 ਸਾਲਾਂ ਦਾ ਭਰ ਨੌਜੁਆਨ ਲੜਕਾ ਤੀਸਰੀ ਮੰਜ਼ਲ ਤੇ ਘਰ ਦੇ ਬਾਥਰੂਮ ਦੇ ਟੱਬ ਵਿੱਚ ਨਹਾ ਰਿਹਾ ਸੀ।ਉਸ ਟੱਬ ਦੇ ਥੱਲੇ ਦੀ ਛੱਤ ਗਲੀ ਸੜੀ ਹੋਣ ਕਾਰਨ , ਉਹ ਸਣੇ ਟੱਬ ਛੱਤ ਨੂੰ ਪਾੜ ਕੇ ਦੂਸਰੀ ਮੰਜ਼ਲ ਦੇ ਟੱਬ ਵਿੱਚ ਜਾ ਡਿੱਗਿਆ।ਇਥੇ ਹੀ ਬੱਸ ਨਹੀ ਉਸ ਨੇ ਦੂਸਰੀ ਮੰਜ਼ਲ ਦੀ ਛੱਤ ਤੇ ਟੱਬ ਨੂੰ ਵੀ ਤੋੜ ਦਿੱਤਾ, ਤੇ ਉਹ ਪਹਿਲੀ ਮੰਜ਼ਲ ਦੇ ਟੱਬ ਵਿੱਚ ਜਾ ਅਟਕਿਆ।ਜਿਸ ਨੇ ਟੱਬ ਦੇ ਟੁਕੜੇ ਟੁਕੜੇ ਕਰ ਦਿੱਤੇ।ਇਸ ਹਾਦਸੇ ਵਿੱਚ ਉਹ ਨੌਜੁਆਨ ਗੰਭੀਰ ਫੱਟੜ ਹੋ ਗਿਆ।ਜਿਸ ਨੂੰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਹੈ।ਉਸ ਦੀ ਹਾਲਤ ਹਾਲੇ ਵੀ ਚਿੰਤਾਂ ਜਨਕ ਬਣੀ ਹੋਈ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਵਿੱਚ ਬਹੁਤ ਸਾਰੀਆਂ ਇਮਾਰਤਾਂ ਮਜਦੂਰ ਲੋਕਾਂ ਦੇ ਰਹਿਣ ਲਈ ਬਣਾਈਆਂ ਹੋਈਆਂ ਹਨ।ਇਸ ਇਮਾਰਤ ਵਿੱਚ ਵੀ ਮਜਦੂਰ ਤਬਕੇ ਦੇ ਲੋਕਾਂ ਦੀ ਰਹਾਇਸ਼ ਸੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>