ਸਿਓਲ- ਉਤਰ ਕੋਰੀਆ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵੱਲੋਂ ਕੀਤੀ ਗਈ ਅਪੀਲ ਨੂੰ ਖਾਰਿਜ ਕਰਦੇ ਹੋਏ ਆਪਣੇ ਪਰਮਾਣੂੰ ਤਜ਼ਰਬੇ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਸੰਯੁਕਤ ਰਾਸ਼ਟਰ ਨੇ ਉਤਰ ਕੋਰੀਆ ਦੇ ਪਰਮਾਣੂੰ ਕਾਰਜਾਂ ਤੇ ਚਿੰਤਾ ਜਾਹਿਰ ਕੀਤੀ ਹੈ।
ਉਤਰ ਕੋਰੀਆ ਨੇ ਸੰਯੁਕਤ ਰਾਸ਼ਟਰ ਦੇ ਸਹਿਯੋਗੀ ਦੇਸ਼ਾਂ ਅਮਰੀਕਾ, ਫਰਾਂਸ ,ਚੀਨ, ਬ੍ਰਿਟੇਨ ਅਤੇ ਰੂਸ ਵੱਲੋਂ ਜਾਰੀ ਕੀਤੇ ਗਏ ਬਿਆਨ ਦੀ ਨਿੰਦਿਆ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਆਪਣੇ ਬਿਆਨ ਵਿੱਚ ਉਤਰ ਕੋਰੀਆ ਦੀ ਪਰਮਾਣੂੰ ਸ਼ਕਤੀ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਸ ਬਿਆਨ ਵਿੱਚ ਪਰਮਾਣੂੰ ਤਜ਼ਰੱਬਿਆਂ ਸਮੇਤ ਕਿਸੇ ਵੀ ਅਜਿਹੀ ਕਾਰਵਾਈ ਤੋਂ ਬੱਚਣ ਦੀ ਅਪੀਲ ਕੀਤੀ ਹੈ ਜਿਸ ਨਾਲ ਖੇਤਰ ਵਿੱਚ ਸੁਰੱਖਿਆ ਸਬੰਧੀ ਚਿੰਤਾ ਪੈਦਾ ਹੁੰਦੀ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਤਰ ਕੋਰੀਆ ਆਪਣਾ ਤੀਸਰਾ ਪਰਮਾਣੂੰ ਟੈਸਟ ਕਰ ਸਕਦਾ ਹੈ। ਉਤਰ ਕੋਰੀਆ ਦਾ ਕਹਿਣਾ ਹੈ ਕਿ ਇਹ ਬਿਆਨ ਸਾਡੇ ਵੱਲੋਂ ਸ਼ਾਂਤੀ ਪੂਰਵਕ ਕਾਰਜਾਂ ਲਈ ਪਰਮਾਣੂੰ ਉਰਜਾ ਦੇ ਉਪਯੋਗ ਦੇ ਅਧਿਕਾਰ ਦੀ ਉਲੰਘਣਾ ਹੈ।