ਪੈਰਿਸ, (ਸੰਧੂ ) – ਕੱਲ ਫਰਾਂਸ ਵਿੱਚ ਸੋਸ਼ਲਿਸਟ ਪਾਰਟੀ ਦੇ ਲੀਡਰ ਫਰਾਂਸਉਅਜ਼ ਹੋਲੇਡ ਨੇ 52 ਪ੍ਰਤੀਸ਼ਤ ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਦੀ ਚੋਣ ਲਈ ਜਿੱਤ ਹਾਸਲ ਕਰ ਲਈ ਹੈ।ਇਸ ਦੇ ਵਿਰੋਧੀ ਸਾਮਰਾਜੀ ਪਾਰਟੀ ਦੇ ਨੇਤਾ ਨੀਕੋਲਾ ਸਰਕੋਜ਼ੀ ਨੂੰ 48 ਪ੍ਰਤੀਸ਼ਤ ਵੋਟਾਂ ਪਈਆਂ ਹਨ।ਨੀਕੋਲਾ ਸਰਕੋਜ਼ੀ ਨੇ ਆਪਣੀ ਹਾਰ ਨੂੰ ਕਬੂਲ ਕਰਦਿਆਂ ਕਿਹਾ ਕਿ ਉਹ ਫਰਾਂਸ ਲਈ ਆਪਣੀਆਂ ਸੇਵਾਵਾਂ ਜਾਰੀ ਰੱਖੇਗਾ, ਪਰ ਥੋੜਾ ਹਟ ਕੇ।1995 ਤੋਂ ਬਾਅਦ ਪਹਿਲੀ ਵਾਰ ਸਮਾਜਵਾਦੀ ਪਾਰਟੀ ਨੇ ਰਾਸ਼ਟਰਪਤੀ ਦੀ ਚੋਣ ਲਈ ਇਹ ਜਿੱਤ ਹਾਸਲ ਕੀਤੀ ਹੈ।ਕੱਲ ਜਿਉ ਹੀ ਸ਼ਾਮੀ ਅੱਠ ਵਜੇ ਫਰਾਂਸਉਅਜ਼ ਹੋਲੇਡ ਦੀ ਜਿੱਤ ਦਾ ਐਲਾਨ ਕੀਤਾ ਗਿਆ, ਤਾਂ ਲੋਕਾਂ ਨੇ ਸ਼ੜਕਾਂ ਉਪਰ ਗੱਡੀਆਂ ਦੇ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ, ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਪੈਰਿਸ ਦੇ ਵਿਚਕਾਰ ਪਲੇਸ ਦਾ ਬਸਤੀਲ ਨਾਂ ਦੀ ਜਗ੍ਹਾ ਤੇ ਲੋਕਾਂ ਹਜੂਮ ਨੇ ਖੁਸ਼ੀ ਜਾਹਰ ਕਰਦਿਆਂ ਬੋਤਲਾਂ ਦੇ ਡੱਟ ਖੋਲੇ।ਟੀਵੀ ਉਪਰ ਨੀਕੋਲਾ ਸਰਕੋਜ਼ੀ ਦੇ ਸਮਰਥਕ ਹੰਝੂ ਵਹਾਉਦੇ ਵੀ ਵਿਖਾਏ ਗਏ।ਇਥੇ ਇਹ ਵੀ ਯਿਕਰ ਯੋਗ ਹੈ ਕਿ ਫਰਾਂਸਉਆਜ਼ ਹੋਲੇਡ ਨੇ ਚੋਣਾਂ ਦੇ ਮੁੱਦੇ ਦੇ 60 ਨੁਕਾਤੀ ਪ੍ਰੋਗ੍ਰਾਮ ਵਿੱਚ ਜਾਹਰ ਕੀਤਾ ਸੀ ਕਿ ਸਾਡੀ ਪਾਰਟੀ ਦੀ ਜਿੱਤ ਹੋ ਜਾਣ ਦੀ ਸੁਰਤ ਵਿੱਚ ਇਮੀਗ੍ਰੇਸ਼ਨ ਲੋਕਾਂ ਨੂੰ ਮਿਉਸਪਲਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇਗਾ।ਅਣਲੀਗਲ ਰਹਿ ਰਹੇ ਲੋਕਾਂ ਲਈ ਸ਼ਰਤਾਂ ਤਹਿਤ ਵਿਚਾਰ ਕੀਤਾ ਜਾਵੇਗਾ।
ਫਰਾਂਸ ਵਿੱਚ ਸੋਸ਼ਲਿਸਟ ਪਾਰਟੀ ਦੇ ਨੇਤਾ ਫਰਾਂਸਉਅਜ਼ ਹੋਲੇਡ ਦੀ ਜਿੱਤ ਨਾਲ ਵਿਦੇਸ਼ੀ ਲੋਕਾਂ ਦੇ ਚਿਹਰੇ ਖਿੜੇ
This entry was posted in ਅੰਤਰਰਾਸ਼ਟਰੀ.