ਅੰਮ੍ਰਿਤਸਰ: – ਮਾਤਾ ਗੰਗਾ ਜੀ ਨਿਵਾਸ ਦੇ ਕੋਲ ਪੰਜਾਬ ਨੈਸ਼ਨਲ ਬੈਂਕ ਵੱਲੋਂ ਆਧੁਨਿਕ ਕਿਸਮ ਦੀ ਕੈਸ਼ ਜਮਾਂ ਕਰਨ ਵਾਲੀ ਲਗਾਈ ਗਈ ਮਸ਼ੀਨ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ।
ਪੰਜਾਬ ਨੈਸ਼ਨਲ ਬੈਂਕ ਵੱਲੋਂ ਆਪਣੇ ਗ੍ਰਾਹਕਾਂ ਦੀ ਸੁਖ-ਸਹੂਲਤ ਲਈ ਕੈਸ਼ ਜਮਾ ਕਰਨ ਵਾਲੀ ਮਸ਼ੀਨ ਮਾਤਾ ਗੰਗਾ ਜੀ ਨਿਵਾਸ ਦੇ ਕੋਲ ਲਗਾਈ ਗਈ ਹੈ। ਗ੍ਰਾਹਕ ਆਪਣਾ ਕੋਡ ਅਕਾਊਂਟਸ ਐਂਟਰ ਕਰਨ ਉਪਰੰਤ ਜਿੰਨੀ ਰਕਮ ਮਸ਼ੀਨ ਵਿੱਚ ਪਾਵੇਗਾ ਉਹ ਉਸਦੇ ਖਾਤੇ ਵਿੱਚ ਜਮਾਂ ਹੋ ਕੇ ਰਸੀਦ ਮਿਲ ਜਾਵੇਗੀ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਇਸ ਮਸ਼ੀਨ ਦੇ ਲੱਗਣ ਨਾਲ ਗ੍ਰਾਹਕਾਂ ਨੂੰ ਬੈਂਕ ਵਿੱਚ ਜਾ ਕਿ ਲਾਇਨ ‘ਚ ਖੜੇ ਹੋਣ ਤੋਂ ਨਿਜਾਤ ਮਿਲੇਗੀ ਤੇ ਸਮੇਂ ਦੀ ਵੀ ਬੱਚਤ ਹੋਵੇਗੀ।
ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਨੂੰ ਵਿਸ਼ੇਸ਼ ਸਹੂਲਤ ਦੇਂਦਿਆਂ ਮਨੀਚੇਂਜ ਕਰਨ ਲਈ ਵੀ ਪ੍ਰਬੰਧ ਕੀਤਾ ਗਿਆ ਹੈ।