ਗਰੀਸ- ਗਰੀਸ ਵਿੱਚ ਸਰਕਾਰੀ ਖਰਚ ਵਿੱਚ ਕਟੌਤੀ ਦੇ ਵਿਰੁੱਧ ਵੋਟ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੇ ਯਤਨ ਅਸਫਲ ਹੋ ਗਏ ਹਨ ਅਤੇ ਗਰੀਸ ਫਿਰ ਤੋਂ ਚੋਣਾਂ ਵੱਲ ਵੱਧ ਰਿਹਾ ਹੈ। ਦੁਬਾਰਾ ਚੋਣਾਂ ਕਰਵਾਉਣ ਸਬੰਧੀ ਜਲਦੀ ਹੀ ਐਲਾਨ ਹੋ ਸਕਦਾ ਹੈ। ਜਨਮੱਤ ਸਰਵੇਖਣਾਂ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਰਕਾਰੀ ਖਰਚ ਵਿੱਚ ਕਟੌਤੀ ਦਾ ਵਿਰੋਧ ਕਰ ਰਹੇ ਦਲਾਂ ਦਾ ਚੋਣਾਂ ਵਿੱਚ ਫਾਇਦਾ ਹੋ ਸਕਦਾ ਹੈ।
ਯੌਰਪੀ ਸੰਘ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਜੇ ਗਰੀਸ ਰਾਹਿਤ ਪੈਕੇਜ ਅਤੇ ਉਸ ਨਾਲ ਸਬੰਧਤ ਖਰਚ ਵਿੱਚ ਕਟੌਤੀ ਦੀਆਂ ਸ਼ਰਤਾਂ ਨੂੰ ਖਾਰਿਜ ਕਰਦਾ ਹੈ ਤਾਂ ਉਸ ਨੂੰ ਅੱਗੇ ਤੋਂ ਪੈਸਾ ਨਹੀਂ ਮਿਲੇਗਾ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਨਾਲ ਗਰੀਸ ਦੀਵਾਲੀਆ ਹੋ ਸਕਦਾ ਹੈ ਅਤੇ ਯੌਰੋ ਤੋਂ ਬਾਹਰ ਵੀ ਹੋ ਸਕਦਾ ਹੈ।
ਗਰੀਸ ਤੋਂ ਚੋਣਾਂ ਸਬੰਧੀ ਖ਼ਬਰਾਂ ਆਉਣ ਨਾਲ ਯੌਰੋ ਦੀ ਕੀਮਤ ਵਿੱਚ ਭਾਰੀ ਗਿਰਾਵਟ ਆ ਰਹੀ ਹੈ। ਦੁਨੀਆਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਹਲਚਲ ਮੱਚੀ ਹੋਈ ਹੈ। ਅਮਰੀਕਾ ਅਤੇ ਯੌਰਪ ਦੇ ਸ਼ੇਅਰ ਬਾਜ਼ਾਰਾਂ ਵਿੱਚ ਸੋਮਵਾਰ ਨੂੰ ਵਿਕਰੀ ਦਾ ਦੌਰ ਜਾਰੀ ਰਿਹਾ। ਏਸ਼ਆਈ ਮਾਰਕਿਟ ਵਿੱਚ ਵੀ ਗਿਰਾਵਟ ਦਰਜ ਹੋਈ।