ਅੰਮ੍ਰਿਤਸਰ – ਕੇਂਦਰੀ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਨੇ ਮਜੀਠਾ ਹਲਕੇ ਦੇ ਕਾਂਗਰਸੀ ਵਰਕਰਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਚਲਦਿਆਂ ਪੁਲਿਸ ਵੱਲੋਂ ਝੂਠੇ ਕੇਸ ਦਰਜ ਕਰਨ,ਧਮਕੀਆਂ, ਧੱਕੇਸ਼ਾਹੀਆਂ ਅਤੇ ਤਸ਼ੱਦਦ ਆਦਿ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਉਹ ਉਕਤ ਵਧੀਕੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਕੋਲ ਉਠਾਉਣਗੇ ਤਾਂ ਕਿ ਕਾਂਗਰਸੀ ਵਰਕਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਕੇਂਦਰੀ ਰਾਜ ਮੰਤਰੀ ਅੱਜ ਮਜੀਠਾ ਹਲਕੇ ਦੇ ਕਾਂਗਰਸੀ ਵਰਕਰਾਂ ਦੇ ਸੱਦੇ ’ਤੇ ਅੰਮ੍ਰਿਤਸਰ ਆਏ ਹੋਏ ਸਨ ਨੇ ਉਹਨਾਂ ਨਾਲ ਸਥਾਨਿਕ ਹੋਟਲ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਤੋਂ ਧੱਕੇਸ਼ਾਹੀਆਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਲਈ। ਇਸ ਮੌਕੇ ਮਜੀਠਾ ਹਲਕੇ ਦੇ ਕਾਂਗਰਸੀ ਆਗੂ ਬਾਊ ਰਮੇਸ਼ ਕੁਮਾਰ ਗੋਪਾਲ ਪੁਰਾ ਸਕੱਤਰ ਪੰਜਾਬ ਕਾਂਗਰਸ, ਬਾਬਾ ਅਜੀਤ ਸਿੰਘ ਨਾਗ ਮੀਤ ਪ੍ਰਧਾਨ ਪਛੜੀਆਂ ਜਾਤੀ ਵਿਭਾਗ, ਵਿਜੈ ਕੁਮਾਰ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਦਿਹਾਤੀ ਤੇ ਸਾਬਕਾ ਪ੍ਰਧਾਨ ਬਲਾਕ ਮਜੀਠਾ, ਮੱਖਣ ਸਿੰਘ ਲਾਟ ਸਾਬਕਾ ਮੀਤ ਪ੍ਰਧਾਨ ਮਜੀਠਾ, ਗੁਰਮੁਖ ਸਿੰਘ ਅਰਜਨ ਮਾਂਗਾ ਸਾਬਕਾ ਪ੍ਰਧਾਨ ਬਲਕਾਰ ਸਿੰਘ ਬੋਪਾਰਾਏ ਜ:ਸ ਜ਼ਿਲ੍ਹਾ ਕਾਂਗਰਸ ਦਿਹਾਤੀ, ਸੁਖਵਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਵੀਰਮ , ਗੁਰਨਾਮ ਸਿੰਘ ਚੇਅਰਮੈਨ ਜ਼ਿਲ੍ਹਾ ਕਾਂਗਰਸ ਕਿਸਾਨ ਸੈਲ, ਜਸਪਾਲ ਸਿੰਘ ਰਾਜੂ ਅਤੇ ਯੂਥ ਕਾਂਗਰਸ ਦੇ ਜ ਸ ਲੋਕ ਸਭਾ ਹਲਕਾ ਅੰਮ੍ਰਿਤਸਰ ਸ੍ਰੀਮਤੀ ਹਰਸਿਮਰਤ ਕੌਰ ਨੇ ਕਿਹਾ ਕਿ ਅੱਜ ਕਾਂਗਰਸੀ ਵਰਕਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਚਲਦਿਆਂ ਵਰਕਰਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਾਂਗਰਸ ਦੇ ਬਲਾਕ ਪ੍ਰਧਾਨ ਨੂੰ ਵੀ ਇੱਕ ਅਣਪਛਾਤਾ ਠਹਿਰਾ ਕੇ 307 ਵਰਗੇ ਸੰਗੀਨ ਧਾਰਾ ਅਧੀਨ ਜੇਲ੍ਹ ਵਿੱਚ ਸੁੱਟਣ ਅਤੇ ਸਥਾਨਿਕ ਮੰਤਰੀ ਵੱਲੋਂ ਕਾਂਗਰਸੀ ਵਰਕਰਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਧਮਕੀਆਂ ਨਾਲ ਜਬਰੀ ਅਕਾਲੀ ਦਲ ਸ਼ਾਮਿਲ ਕਰਨ ਵਰਗੀਆਂ ਹੋਰ ਸਮੱਸਿਆਵਾਂ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਉਂਦਿਆਂ ਮਜੀਠਾ ਹਲਕੇ ਵਿੱਚ ਕਾਂਗਰਸ ਨੂੰ ਜੀਵਤ ਰੱਖਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਦਖਲ ਦੇਣ ਅਤੇ ਅਗਵਾਈ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਕਾਂਗਰਸੀ ਵਰਕਰ ਅਜ ਵੀ ਕਿਸੇ ਵੀ ਧਕੇਸ਼ਾਹੀ ਖਿਲਾਫ ਮੋਰਚਾ ਜਾਂ ਰਾਜ ਸਰਕਾਰ ਖਿਲਾਫ ਧਰਨੇ ਲਈ ਤਿਆਰ ਹਨ। ਇਸ ਮੌਕੇ ਕੇਂਦਰੀ ਮੰਤਰੀ ਨੇ ਵਿਸ਼ਵਾਸ ਦਿੱਤਾ ਕਿ ਮਜੀਠਾ ਹਲਕੇ ਦੇ ਕਾਂਗਰਸੀ ਵਰਕਰ ਆਪਣੇ ਆਪ ਨੂੰ ਲਾਵਾਰਸ ਨਾ ਸਮਝਣ ਅਤੇ ਉਹਨਾਂ ਦੇ ਹਰ ਦੁਖ ਸੁਖ ਲਈ ਉਹ ਉਹਨਾਂ ਦੇ ਨਾਲ ਖੜੇਗਾ। ਉਹਨਾਂ ਵਰਕਰਾਂ ਨੂੰ ਕਿਹਾ ਕਿ ਰਾਜਨੀਤੀ ਵਿੱਚ ਕਈ ਵਾਰ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਵਰਕਰਾਂ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਉਹਨਾਂ ਕਿਹਾ ਕਿ ਉਹ ਮਜੀਠਾ ਦੇ ਕਾਂਗਰਸੀ ਵਰਕਰਾਂ ਦੀਆਂ ਸ਼ਿਕਾਇਤਾਂ ਨੂੰ ਕੇਂਦਰੀ ਹਾਈ ਕਮਾਨ ਤਕ ਵੀ ਪਹੁੰਚਾਉਣਗੇ ਅਤੇ ਖੁਦ ਮੁੱਖ ਮੰਤਰੀ ਸ: ਬਾਦਲ ਨੂੰ ਸਿਆਸੀ, ਅਧਿਕਾਰਤ ਅਤੇ ਨਿੱਜੀ ਤੌਰ ’ਤੇ ਮਿਲ ਕੇ ਉਕਤ ਮਸਲਿਆਂ ਅਤੇ ਇਨਸਾਫ ਲੈਣ ਬਾਰੇ ਗਲ ਕਰਨ ਗੇ।
ਕਾਂਗਰਸੀ ਵਰਕਰਾਂ ਨੂੰ ਇਨਸਾਫ ਦਿਵਾਉਣ ਲਈ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਮਿਲਣਗੇ ਬਾਦਲ ਨੂੰ
This entry was posted in ਪੰਜਾਬ.