ਖੰਨਾ- ਪਿਛਲੇ ਕਈ ਦਿਨਾਂ ਤੋਂ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.) ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਖੰਨਾ ਨੂੰ ਜ਼ਿਲ੍ਹਾ ਬਣਾਉਣ ਲਈ ਅਤੇ ਖੰਨਾ ਸ਼ਹਿਰ ਦੇ ਵਿਕਾਸ ਲਈ ਵਿੱਢੇ ਸੰਘਰਸ਼ ਤਹਿਤ ਸ਼ੁਰੂ ਕੀਤਾ ਲੜੀਵਾਰ ਵਿਸ਼ਾਲ ਧਰਨਾ ਅੱਜ ਅੱਠਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਜਿਸ ਦੀ ਅਗਵਾਈ ਅੱਜ ਬੀਬੀ ਦਵਿੰਦਰ ਕੌਰ ਢਿੱਲੋਂ ਪਤਨੀ ਸ੍ਰ. ਕਰਲੈਲ ਸਿੰਘ ਇਕੋਲਾਹਾ ਨੇ ਕੀਤੀ। ਇਸ ਤੋਂ ਲੱਗਦਾ ਹੈ ਕਿ ਹੁਣ ਇਲਾਕੇ ਭਰ ਵਿੱਚੋਂ ਖੰਨਾ ਨੂੰ ਜ਼ਿਲ੍ਹਾ ਬਣਾਉਣ ਲਈ ਹਰ ਵਰਗ ਦੇ ਲੋਕ ਹਾਜ਼ਰ ਹੋ ਰਹੇ ਹਨ ਅਤੇ ਅੱਜ ਦੇ ਧਰਨੇ ਵਿੱਚ ਅਨੇਕਾਂ ਹੀ ਸੰਗਠਨਾਂ ਦੇ ਲੋਕਾਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਸ੍ਰ. ਇਕੋਲਾਹਾ ਵੱਲੋਂ ਸ਼ੁਰੂ ਕੀਤੇ ਇਸ ਸ਼ਾਂਤਮਈ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਅੱਜ ਇੱਥੇ ਅਨੇਕਾਂ ਹੀ ਆਗੂਆਂ ਨੇ ਕਿਹਾ ਕਿ ਖੰਨਾ ਨੂੰ ਜ਼ਿਲ੍ਹਾ ਬਣਾਉਣ ਨਾਲ ਇਲਾਕੇ ਦੇ ਹਰ ਇੱਕ ਨਾਗਰਿਕ ਨੂੰ ਲਾਭ ਮਿਲੇਗਾ। ਇਸੇ ਕਰਕੇ ਹੀ ਖੰਨਾ ਸ਼ਹਿਰ ਹੀ ਨਹੀਂ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਪਾਰਟੀਬਾਜੀ ਤੋਂ ਉਪਰ ਉਠ ਕੇ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਮਸਲੇ ਨੂੰ ਲੈ ਕੇ ਇਲਾਕੇ ਵਿੱਚ ਲੋਕ ਲਹਿਰ ਬਣਦੀ ਜਾ ਰਹੀ ਹੈ। ਧਰਨੇ ਵਿੱਚ ਸ਼ਾਮਲ ਸ੍ਰ. ਕਰਨੈਲ ਸਿੰਘ ਇਕੋਲਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇਤਰ ਸਿੰਘ ਨਾਗਰਾ ਨੇ ਦੱਸਿਆ ਕਿ ਸ਼ਹਿਰ ਦੇ ਲੁਧਿਆਣਾ ਵਾਲੇ ਪਾਸੇ ਪਿੰਡ ਭੱਟੀਆਂ ਦੇ ਕੋਲ ਅਨੇਕਾਂ ਹੀ ਏਕੜ ਜ਼ਮੀਨ ਪਈ ਹੈ। ਜਿਸ ਵਿੱਚ ਜ਼ਿਲ੍ਹਾ ਕੰਪਲੈਕਸ ਉਸਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਇੰਨੀ ਜਗ੍ਹਾ ਪਈ ਹੈ ਕਿ ਸਮੂਹ ਦਫਤਰਾਂ ਲਈ ਵੱਡੇ ਕੰਪਲੈਕਸ ਅਤੇ ਬੱਸ ਸਟੈਂਡ ਲਈ ਵੀ ਜਿੰਨੀ ਸਰਕਾਰ ਨੂੰ ਥਾਂ ਦੀ ਜ਼ਰੂਰਤ ਹੈ ਉਹ ਬਿਨਾਂ ਖਰਚੇ ਦੇ ਸਰਕਾਰ ਨੂੰ ਭੱਟੀਆ ਇਲਾਕੇ ਵਿੱਚ ਮੁਹਈਆ ਕਰਵਾਈ ਜਾਵੇਗੀ। ਜਿਸ ਵਿੱਚ ਜ਼ਿਲ੍ਹੇ ਭਰ ਦੇ ਸਾਰੇ ਹੀ ਦਫਤਰ ਬਣ ਸਕਦੇ ਹੋਣ।
ਸ੍ਰੀ ਇਕੋਲਾਹਾ ਨੇ ਕਿਹਾ ਕਿ ਇਹ ਮੰਗ ਸਾਡੀ ਨਿੱਜੀ ਨਹੀਂ ਹੈ, ਇਹ ਸਮੂਹ ਇਲਾਕੇ ਦੇ ਲੋਕਾਂ ਦੀ ਮੰਗ ਹੈ। ਇੰਨਾ ਹੀ ਨਹੀਂ ਪਿਛਲੇ ਅਨੇਕਾਂ ਹੀ ਸਾਲਾਂ ਤੋਂ ਇੱਥੋਂ ਵਿਧਾਨ ਸਭਾ ਦੀ ਚੋਣ ਲੜਣ ਵਾਲੇ ਹਰੇਕ ਪਾਰਟੀ ਦੇ ਉਮੀਦਵਾਰ ਨੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਅਤੇ ਚੋਣ ਜਿੱਤਣ ਤੋਂ ਬਾਅਦ ਸਾਰੇ ਹੀ ਇਸ ਮਸਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੰਦੇ ਰਹੇ ਹਨ, ਜਦੋਂ ਕਿ ਚੋਣਾਂ ਦੇ ਮੌਕੇ ’ਤੇ ਪਾਰਟੀ ਦੇ ਉਮੀਦਵਾਰਾਂ ਦੇ ਮੁੱਖੀ ਜੋ ਕਿ ਬਾਅਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਵੀ ਬੈਠ ਜਾਂਦੇ ਰਹੇ ਹਨ, ਨੇ ਵੀ ਇਸ ਮਸਲੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਇਸ ਲਈ ਸਾਨੂੰ ਇਹ ਕਦਮ ਚੁੱਕਣਾ ਪਿਆ ਅਤੇ ਅਸੀਂ ਇਲਾਕੇ ਦੇ ਇਨਸਾਫ਼ ਲੋਕਾਂ, ਸਮਾਜਸੇਵੀ ਸੰਸਥਾਵਾਂ, ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਬਾਰ ਐਸੋਸੀਏਸ਼ਨ ਤੋਂ ਇਲਾਵਾ ਉਹ ਧਿਰਾਂ ਜੋ ਪਹਿਲਾਂ ਹੀ ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੀਆਂ ਹਨ, ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਅਤੇ ਲੋਕ ਲਹਿਰ ਦਾ ਹਿੱਸਾ ਬਣਨ ਤਾਂ ਕਿ ਇਲਾਕੇ ਦੇ ਲੋਕਾਂ ਦੀਆਂ ਹੱਕੀ ਮੰਗਾਂ ਸਰਕਾਰ ਤੋਂ ਮਨਵਾਈਆਂ ਜਾਣ ਅਤੇ ਲੋਕਾਂ ਨੂੰ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਮਿਲ ਸਕਣ।
ਇਸ ਮੌਕੇ ’ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼੍ਰੀ ਅਸ਼ਵਨੀ ਕੁਮਾਰ ਢੰਡ (ਐਡਵੋਕੇਟ), ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਸੂਬਾ ਪ੍ਰਧਾਨ ਮਾਸਟਰ ਮੁਖਤਿਆਰ ਸਿੰਘ, ਪੰਚ ਪ੍ਰਧਾਨੀ ਦੇ ਆਗੂ ਡਾ. ਨਾਇਬ ਸਿੰਘ ਚੀਮਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਭੱਟੀਆ, ਨਿਗਰਾਨ ਕਮੇਟੀ ਖੰਨਾ ਦੇ ਜਨਰਲ ਸਕੱਤਰ ਸ਼੍ਰੀ ਅਸ਼ੋਕ ਕੁਮਾਰ ਮਾਗੋ ਐਡਵੋਕੇਟ, ਸ਼੍ਰੋਮਣੀ ਅਕਾਲੀ ਦਲ ਸੀਨੀਅਰ ਨਛੱਤਰ ਸਿੰਘ ਇਕੋਲਾਹਾ, ਜਗਤਾਰ ਸਿੰਘ ਜੱਗਾ ਪੰਚ, ਲਖਵੀਰ ਸਿੰਘ ਲੱਖਾ ਰਸੂਲੜਾ, ਬੀਬੀ ਅਮਰ ਕੌਰ, ਜ਼ਿਲ੍ਹਾ ਪ੍ਰਧਾਨ ਬੀਬੀ ਚਰਨਜੀਤ ਕੌਰ, ਰਛਪਾਲ ਕੌਰ, ਨਾਜਰ ਸਿੰਘ ਢਿੱਲੋਂ, ਸਤਵਿੰਦਰ ਸਿੰਘ, ਪਰਮਜੀਤ ਸਿੰਘ ਖੰਨਾ, ਬਲਦੇਵ ਰਾਮ ਮਾਜਰਾ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਭਾਦਲਾ, ਹਰਨੇਕ ਸਿੰਘ, ਰਾਮਪਾਲ ਸਿੰਘ, ਟੀਚਰਜ਼ ਯੂਨੀਅਨ ਦੇ ਸੁਖਦੇਵ ਸਿੰਘ ਰਾਣਾ ਭੱਟੀਆ, ਕਾਂਗਰਸ ਪਾਰਟੀ ਦੇ ਕੇਵਲ ਸਿੰਘ ਕੱਦੋਂ, ਭਾਰਤੀ ਕਿਸਾਨ ਯੂਨੀਅਨ ਦੇ ਰਾਜਿੰਦਰ ਸਿੰਘ ਬੈਨੀਪਾਲ, ਈਸ਼ਰ ਸਿੰਘ ਦਾਊਦਪੁਰ, ਬਲਵਿੰਦਰ ਸਿੰਘ ਭੱਟੀ, ਬਲਜਿੰਦਰ ਕੁਮਾਰ ਇਕੋਲਾਹਾ, ਦਰਸ਼ਨ ਸਿੰਘ ਇਕੋਲਾਹੀ, ਵਜ਼ੀਰ ਸਿੰਘ, ਗੁਰਮੁੱਖ ਸਿੰਘ ਦਾਊਦਪੁਰ, ਹਰਜੀਤ ਸਿੰਘ ਗਰੇਵਾਲ, ਮੋਹਿਤ ਕੁਮਾਰ, ਡਾ. ਮਨਮੋਹਨ ਸਿੰਘ, ਹਿਤੇਸ਼ ਕੁਮਾਰ, ਜਗਜੀਤ ਸਿੰਘ ਖਾਲਸਾ, ਯੂਸਫ਼ ਖਾਨ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਸਿਕਲੀਗਰ, ਬਹਾਦਰ ਸਿੰਘ ਚੀਮਾ, ਅਵਤਾਰ ਸਿੰਘ ਤਾਰੀ, ਅਮੋਲਕ ਸਿੰਘ ਈਸੜੂ, ਗੁਰਮੁੱਖ ਸਿੰਘ ਈਸੜੂ, ਲਖਵੀਰ ਸਿੰਘ ਨੰਬਰਦਾਰ ਈਸੜੂ, ਰਾਜਿੰਦਰ ਸਿੰਘ ਮਲਕਪੁਰ, ਪੰਡਤ ਖੁਸ਼ਪਾਲ ਚੰਦ ਭਾਰਦਵਾਜ, ਜਰਨੈਲ ਸਿੰਘ ਨੰਬਰਦਾਰ, ਮਨਜੀਤ ਸਿੰਘ ਬੁੱਲੇਪੁਰ, ਅਵਤਾਰ ਸਿੰਘ, ਮਲਕੀਤ ਸਿੰਘ ਬਘੌਰ, ਦਿਆ ਸਿੰਘ ਭੱਟੀ, ਅਮਰੀਕ ਸਿੰਘ ਲਿਬੜਾ, ਸੁਖਦੇਵ ਸਿੰਘ ਲਿਬੜਾ, ਹਰਚੰਦ ਸਿੰਘ, ਗੁਰਦੀਪ ਸਿੰਘ ਭੱਟੀ ਗੋਹ, ਬਲਜਿੰਦਰ ਸਿੰਘ, ਰਣਜੀਤ ਸਿੰਘ ਰਾਣਾ ਪੰਚ, ਭਜਨ ਸਿੰਘ ਲਿਬੜਾ, ਸੁਖਦੀਪ ਸਿੰਘ, ਨਵਤੇਜ ਸਿੰਘ ਨੰਬਰਦਾਰ ਇਕੋਲਾਹਾ ਅਤੇ ਹਰਨੇਕ ਸਿੰਘ ਸਿਫ਼ਤੀ ਸਾਬਕਾ ਕੌਂਸਲਰ ਆਦਿ ਵੀ ਹਾਜ਼ਰ ਸਨ।