ਨਵੀਂ ਦਿੱਲੀ- ਸੋਮਵਾਰ ਨੂੰ ਰੁਪੈ ਵਿੱਚ ਰਿਕਾਰਡਤੋੜ ਗਿਰਾਵਟ ਆਈ। ਪਿੱਛਲੇ ਤਿੰਨ ਦਿਨਾਂ ਤੋਂ ਰੁਪਿਆ ਲਗਾਤਾਰ ਹੇਠਲੇ ਪੱਧਰ ਤੇ ਜਾ ਰਿਹਾ ਹੈ। ਇਸ ਸਮੇਂ ਡਾਲਰ ਦੇ ਮੁਕਾਬਲੇ ਰੁਪੈ ਦੀ ਦਰ 55.4 ਹੈ। ਇਸ ਸਾਲ ਮਾਰਚ ਤੋਂ ਬਾਅਦ ਰੁਪੈ ਦੀ ਕੀਮਤ 11% ਘੱਟ ਹੋ ਚੁੱਕੀ ਹੈ। ਸ਼ੇਅਰ ਮਾਰਕਿਟ ਵਿੱਚ ਵੀ ਮੰਦੀ ਵੇਖਣ ਨੂੰ ਮਿਲ ਰਹੀ ਹੈ।
ਵਿੱਤਮੰਤਰੀ ਪ੍ਰਣਬ ਮੁੱਖਰਜੀ ਨੇ ਕਿਹਾ ਸੀ ਕਿ ਰੁਪੈ ਦੇ ਕਮਜੋਰ ਹੋਣ ਤੇ ਸਰਕਾਰ ਚੁੱਪ ਨਹੀਂ ਬੈਠੇਗੀ ਪਰ ਅਜੇ ਤੱਕ ਸਰਕਾਰ ਨੇ ਕੋਈ ਵੀ ਯੋਗ ਕਦਮ ਨਹੀਂ ਉਠਾਇਆ। ਅੰਤਰਰਾਸ਼ਟਰੀ ਮਾਰਕਿਟ ਵਿੱਚ ਡਾਲਰ ਦੀ ਕੀਮਤ ਵਿੱਚ ਕੋਈ ਵੀ ਉਤਰਾਅ-ਚੜਾਅ ਨਾਂ ਹੋਣ ਦੇ ਬਾਵਜੂਦ ਘਰੇਲੂ ਮੁਦਰਾ ਬਾਜ਼ਾਰ ਵਿੱਚ ਰੁਪਿਆ 61 ਪੈਸੇ ਕਮਜੋਰ ਹੋ ਕੇ 56.21 ਤੇ ਬੰਦ ਹੋਇਆ। ਇਸ ਨਾਲ ਜੋ ਸਮਾਨ ਬਾਹਰਲੇ ਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ, ਉਹ ਹੋਰ ਮਹਿੰਗਾ ਹੋ ਜਾਵੇਗਾ। ਵਿਦੇਸ਼ਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਖਰਚ ਵਿੱਚ ਹੋਰ ਵਾਧਾ ਹੋ ਜਾਵੇਗਾ। ਰੀਜ਼ਰਵ ਬੈਂਕ ਚਾਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਰ ਸਕਦਾ। ਬਾਜ਼ਾਰ ਵਿੱਚ ਡਾਲਰ ਦੀ ਮੰਗ ਵਿੱਚ ਭਾਰੀ ਤੇਜ਼ੀ ਆ ਰਹੀ ਹੈ।